ਅੰਮ੍ਰਿਤਪਾਲ ਦਾ ਸਾਥੀ ਗੋਰਖਾ ਬਾਬਾ ਅਜਨਾਲਾ ਅਦਾਲਤ ’ਚ ਪੇਸ਼, 20 ਤੱਕ ਰਿਮਾਂਡ ’ਤੇ ਭੇਜਿਆ

ਅਜਨਾਲਾ –ਅਜਨਾਲਾ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ’ਚ ਸ਼ਾਮਲ ਅੰਮ੍ਰਿਤਪਾਲ ਸਿੰਘ ਦੇ ਅਤਿ ਕਰੀਬੀ ਮੰਨੇ ਜਾਂਦੇ ਤਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਅੱਜ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਭਾਰੀ ਸੁਰੱਖਿਆ ਹੇਠ ਅਜਨਾਲਾ ਦੀ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਅਜਨਾਲਾ ਪੁਲਸ ਨੂੰ ਗੋਰਖਾ ਬਾਬਾ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਧਿਰ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਥਾਣਾ ਅਜਨਾਲਾ ’ਚ ਦਰਜ ਕੀਤੇ ਗਏ ਮੁਕੱਦਮਾ ਨੰਬਰ 39 ’ਚ ਸ਼ਾਮਲ ਤਜਿੰਦਰ ਸਿੰਘ ਉਰਫ ਗੋਰਖਾ ਬਾਬਾ ਪੁੱਤਰ ਲਾਭ ਸਿੰਘ ਵਾਸੀ ਮਾਂਗੇਵਾਲ ਥਾਣਾ ਮਾਲੋਦ ਖੰਨਾ ਨੂੰ ਅੱਜ ਅਜਨਾਲਾ ਪੁਲਸ ਵੱਲੋਂ ਲਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਜਨਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੇ ਕਿ ਅਦਾਲਤ ਵੱਲੋਂ ਉਸ ਦਾ 20 ਅਪ੍ਰੈਲ ਤੱਕ ਪੁਲਸ ਰਿਮਾਂਡ ਦਿੱਤਾ ਗਿਆ ਹੈ।

Add a Comment

Your email address will not be published. Required fields are marked *