ਸੂਡਾਨ ‘ਚ ਤੀਜੇ ਦਿਨ ਵੀ ਸੰਘਰਸ਼ ਜਾਰੀ, ਅਜੇ ਤਕ 180 ਤੋਂ ਵੱਧ ਲੋਕਾਂ ਦੀ ਮੌਤ

ਖਾਰਤੁਮ : ਸੂਡਾਨ ਵਿਚ ਲਗਾਤਾਰ ਤੀਜੇ ਦਿਨ ਵੀ ਫ਼ੌਜ ਤੇ ਇਕ ਸ਼ਕਤੀਸ਼ਾਲੀ ਅਰਧ ਸੈਨਿਕ ਬਲ ਵਿਚਾਲੇ ਸੰਘਰਸ਼ ਜਾਰੀ ਰਿਹਾ। ਸੂਡਾਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਸ਼ੇਸ਼ ਨੁਮਾਇੰਦੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਸੀਖਰਲੇ 2 ਜਨਰਲ ਪ੍ਰਤੀ ਵਫ਼ਾਦਾਰ ਫ਼ੌਜ ਬਲਾਂ ਵਿਚਾਲੇ ਲੜਾਈ ਵਿਚ 180 ਤੋਂ ਵੱਧ ਲੋਕ ਮਾਰੇ ਗਏ ਹਨ। ਦੇਸ਼ ਦੀ ਰਾਜਧਾਨੀ ਖਾਰਤੁਮ ਤੇ ਇਸ ਦੇ ਨਾਲ ਲਗਦੇ ਸ਼ਹਿਰ ਓਮਡਰਮਨ ਵਿਚ ਹਵਾਈ ਹਮਲੇ ਤੇ ਗੋਲ਼ੀਬਾਰੀ ਤੇਜ਼ ਹੋ ਗਈ ਹੈ। ਫ਼ੌਜ ਹੈੱਡਕੁਆਰਟਰ ਨੇੜੇ ਲਗਾਤਾਰ ਗੋਲ਼ੀਬਾਰੀ ਹੋਣ ਦੀ ਆਵਾਜ਼ ਸੁਣਦੀ ਰਹੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਸ਼ੇਸ਼ ਨੁਮਾਇੰਦੇ ਵੋਲਕਰ ਪਰਥੇਸ ਨੇ ਕਿਹਾ ਕਿ ਸ਼ਨੀਵਾਰ ਨੂੰ ਸ਼ੁਰੂ ਹੋਏ ਸੰਘਰਸ਼ ਵਿਚ ਹੁਣ ਤਕ 1800 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸੰਘਰਸ਼ ਵਿਚ ਜ਼ਖ਼ਮੀਆਂ ਦੀ ਗਿਣਤੀ ‘ਤੇ ਨਜ਼ਰ ਰੱਖ ਰਹੇ ਲੋਕਤੰਤਰ ਸਮਰਥਕ ਸਮੂਹ ‘ਸੂਡਾਨ ਡਾਕਟਰਸ ਸਿੰਡੀਕੇਟ’ ਨੇ ਇਸ ਤੋਂ ਪਹਿਲਾਂ, ਦਿਨ ਵਿਚ ਦੱਸਿਆ ਸੀ ਕਿ ਹੁਣ ਤਕ 97 ਲੋਕ ਮਾਰੇ ਗਏ ਹਨ। 

ਇਸ ਵਿਚਾਲੇ, ਹਿੰਸਾ ਖ਼ਤਮ ਕਰਨ ਲਈ ਸੂਡਾਨ ‘ਤੇ ਕੂਟਨੀਤਕ ਦਬਾਅ ਵੱਧ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ, ਸੰਯੁਕਤ ਰਾਸ਼ਟਰ ਜਨਰਲ ਸਕੱਤਰ, ਯੂਰੋਪੀ ਸੰਘ ਦੇ ਵਿਦੇਸ਼ ਨੀਤੀ ਮੁਖੀ, ਅਰਬ ਲੀਗ ਦੇ ਮੁਖੀ ਤੇ ਅਫ਼ਰੀਕੀ ਸੰਘ ਕਮਿਸ਼ਨ ਦੇ ਮੁਖੀ ਸਮੇਤ ਸਿਖਰਲੇ ਡਿਪਲੋਮੈਟਸ ਨੇ ਦੋਵਾਂ ਪੱਖਾਂ ਨੂੰ ਲੜਾਈ ਬੰਦ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਕਿਹਾ ਕਿ ਉਹ ਅਰਬ ਲੀਗ, ਅਫ਼ਰੀਕੀ ਸੰਘ ਤੇ ਖੇਤਰ ਦੇ ਆਗੂਆਂ ਨਾਲ ਗੱਲ ਕਰ ਰਹੇ ਹਨ ਤੇ ਸੰਘਰਸ਼ ਖ਼ਤਮ ਕਰਨ ਲਈ ਅਪੀਲ ਕਰ ਰਹੇ ਹਨ। 

Add a Comment

Your email address will not be published. Required fields are marked *