ਕੋਰੋਨਾ ਬੀਮਾਰੀ ਦਾ ਖੋਜਕਾਰਾਂ ਨੇ ਲੱਭਿਆ ਨਵਾਂ ਇਲਾਜ

ਲੰਡਨ-ਖੋਜਕਾਰਾਂ ਨੇ ਕੋਰੋਨਾ ਬੀਮਾਰੀ ਲਈ ਇਕ ਨਵੇਂ ਇਲਾਜ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਭਵਿੱਖ ‘ਚ ਵਾਇਰਸ ਦੇ ਨਵੇਂ ਵੇਰੀਐਂਟਾਂ ਤੋਂ ਵੀ ਸੁਰੱਖਿਆ ਮਿਲ ਸਕੇਗੀ। ਬ੍ਰਿਟੇਨ ‘ਚ ਕੈਂਟ ਯੂਨੀਵਰਸਿਟੀ ਅਤੇ ਜਰਮਨੀ ਦੇ ਗੋਏਥੇ-ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ ‘ਚ ਇਕ ਅੰਤਰਰਾਸ਼ਟਰੀ ਟੀਮ ਨੇ ਸਾਰਸ-ਸੀ.ਓ.ਵੀ.-2 ਓਮੀਕ੍ਰੋਨ ਅਤੇ ਡੈਲਟਾ ਵਾਇਰਸ ਦੀ ਸੰਲਦੇਨਸ਼ੀਲਤਾ ਦਾ ਪ੍ਰੀਖਣ ਕੀਤਾ। ਉਨ੍ਹਾਂ ਨੇ ਮੌਜੂਦਾ ਦਵਾਈ ਬੀਟਾਫੇਰਨ ਨਾਲ ਪ੍ਰਵਾਨਿਤ ਚਾਰ ਐਂਟੀਵਾਇਰਲ ਦਵਾਈਆਂ ਨੂੰ ਜੋੜਨ ਦੇ ਸੰਦਰਭ ‘ਚ ਨਵੇਂ ਟਰਾਇਲ ਕੀਤੇ।

ਬੀਟਾਫੇਰਾਨ ਐਂਟੀਵਾਇਰਲ ਦਵਾਈ ਹੈ ਜੋ ਸਰੀਰ ‘ਚ ਕੁਦਰਤੀ ਤੌਰ ‘ਤੇ ਵੀ ਪੈਦਾ ਹੁੰਦੀ ਹੈ ਅਤੇ ਸਰੀਰ ਨੂੰ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਉਂਦੀ ਹੈ। ਖੋਜਕਾਰਾਂ ਨੇ ਕਿਹਾ ਕਿ ਕੋਰੋਨਾ ਦੇ ਮੌਜੂਦਾ ਪੜਾਵਾਂ ਦੌਰਾਨ ਸ਼ੁਰੂਆਤੀ ਦੌਰ ਦੀ ਤੁਲਨਾ ਘੱਟ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਘੱਟ ਮਰੀਜ਼ਾਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੱਡੇ ਪੱਧਰ ‘ਤੇ ਟੀਕਾਕਰਨ ਹੈ। ਨਵੇਂ ਅਧਿਐਨ ਜਰਨਲ ਆਫ ਇਨਫੈਕਸ਼ਨ ਨਾਂ ਦੀ ਮੈਗਜ਼ੀਨ ‘ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਨਵੇਂ ਮਿਸ਼ਰਨ ਇਲਾਜ ਵਾਇਰਸ ਦੇ ਨਵੇਂ ਵੇਰੀਐਂਟਾਂ ਨੂੰ ਰੋਕ ਸਕਦਾ ਹੈ। ਕੈਂਟ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਮਾਈਕਲਿਸ ਨੇ ਕਿਹਾ ਕਿ ਨਵੀਆਂ ਖੋਜਾਂ ਦਿਲਚਸਪ ਹਨ ਅਤੇ ਇਸ ਨਾਲ ਕਮਜ਼ੋਰ ਇਮਿਊਨ ਸਿਸਟਮ ਵਾਲੇ ਕੋਰੋਨਾ ਮਰੀਜ਼ਾਂ ਦੇ ਇਲਾਜ ‘ਚ ਮਦਦ ਮਿਲੇਗੀ।

Add a Comment

Your email address will not be published. Required fields are marked *