IPL 2023 : ਰਾਜਸਥਾਨ ਨੇ ਚੇਨਈ ਨੂੰ ਦਿੱਤਾ 176 ਦੌੜਾਂ ਦਾ ਟੀਚਾ

ਆਈਪੀਐਲ 2023 ਦਾ 17ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਅੱਜ ਚੇਨਈ ਦੇ ਐਮਏ ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਦੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਚੇਨਈ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 10 ਦੌੜਾਂ ਬਣਾ ਤੁਸ਼ਾਰ ਦੇਸ਼ਪਾਂਡੇ ਵਲੋਂ ਆਊਟ ਹੋ ਗਿਆ। ਰਾਜਸਥਾਨ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਦੇਵਦੱਤ ਪਡੀਕੱਲ 38 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਰਾਜਸਥਾਨ ਦੀ ਤੀਜੀ ਵਿਕਟ ਸੰਜੂ ਸੈਮਸਨ ਦੇ ਤੌਰ ‘ਤੇ ਡਿੱਗੀ। ਸੰਜੂ ਸੈਮਸਨ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ ‘ਤੇ ਰਵਿੰਦਰ ਜਡੇਜਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਰਵੀਚੰਦਰਨ ਅਸ਼ਵਿਨ 30 ਦੌੜਾਂ ਬਣਾ ਆਕਾਸ਼ ਸਿੰਘ ਵਲੋਂ ਆਊਟ ਹੋਏ। ਜੋਸ ਬਟਲਰ  52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਮੋਈਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਸ਼ਿਮਰੋਨ ਹੇਟਮਾਇਰ ਨੇ 30  ਦੌੜਾਂ ਦਾ ਯੋਗਦਾਨ ਦਿੱਤਾ। ਚੇਨਈ ਵਲੋਂ ਆਕਾਸ਼ ਸਿੰਘ ਨੇ 2, ਤੁਸ਼ਾਰ ਦੇਸ਼ਪਾਂਡੇ ਨੇ 2, ਰਵਿੰਦਰ ਜਜੇਡਾ 2 ਤੇ ਮੋਈਨ ਅਲੀ ਨੇ 1 ਵਿਕਟ ਲਈਆਂ।

Add a Comment

Your email address will not be published. Required fields are marked *