ਕੁਝ ਖਿਡਾਰੀ ਐੱਨਸੀਏ ਦੇ ਪੱਕੇ ਨਿਵਾਸੀ ਬਣ ਚੁੱਕੇ ਹਨ, ਲਗਾਤਾਰ ਚਾਰ ਮੈਚ ਨਹੀਂ ਖੇਡ ਸਕਦੇ : ਸ਼ਾਸਤਰੀ

ਨਵੀਂ ਦਿੱਲੀ— ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਦੇਸ਼ ਦੇ ਕੁਝ ਪ੍ਰਮੁੱਖ ਗੇਂਦਬਾਜ਼ਾਂ ਦੇ ਸੱਟ ਪ੍ਰਬੰਧਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ‘ਰਿਹੈਬਲਿਟੇਸ਼ਨ’ ਦੇ ਦੌਰਾਨ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਸਥਾਈ ਨਿਵਾਸੀ ਬਣ ਗਏ ਹਨ। ਸ਼ਾਸਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਹ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਜ਼ਿਕਰ ਕਰ ਰਹੇ ਸਨ, ਜੋ ਪਿਛਲੇ ਅੱਠ ਮਹੀਨਿਆਂ ਵਿੱਚ ਘੱਟੋ-ਘੱਟ ਤਿੰਨ ਵਾਰ ਜ਼ਖ਼ਮੀ ਹੋ ਚੁੱਕਾ ਹੈ, ਜਦੋਂ ਕਿ ਨਿਤਿਨ ਪਟੇਲ ਦੀ ਅਗਵਾਈ ਵਾਲੀ ਐੱਨਸੀਏ ਦੀ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਫਿੱਟ ਕਰਾਰ ਦਿੱਤਾ ਸੀ।

ਸ਼ਾਸਤਰੀ ਨੇ ਕਿਹਾ, ‘ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਤਿੰਨ-ਚਾਰ ਸਾਲਾਂ ‘ਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਐੱਨ.ਸੀ.ਏ. ਨੂੰ ਸਥਾਈ ਸਥਾਨ ਬਣਾਇਆ ਹੈ। ਉਨ੍ਹਾਂ ਨੂੰ ਬਹੁਤ ਜਲਦੀ ਨਿਵਾਸ ਆਗਿਆ ਮਿਲ ਜਾਵੇਗੀ, ਜਿਸਦਾ ਮਤਲਬ ਹੈ ਕਿ ਉਹ ਕਿਸੇ ਵੀ ਸਮੇਂ ਉੱਥੇ ਜਾ ਸਕਦੇ ਹਨ, ਜੋ ਕਿ ਚੰਗੀ ਗੱਲ ਨਹੀਂ ਹੈ।’ ਬੀਸੀਸੀਆਈ ਵਲੋਂ ਸੰਚਾਲਿਤ ਬੈਂਗਲੁਰੂ ਸਥਿਤ ਐਨਸੀਏ ਕੋਲ ਖੇਡ ਵਿਗਿਆਨ ਤੇ ਮੈਡੀਕਲ ਦੀ ਇਕ ਮਾਹਰ ਟੀਮ ਹੈ ਜੋ ਕੇਂਦਰੀ ਕਰਾਰ ਕਰਾਰ ਪ੍ਰਾਪਤ ਖਿਡਾਰੀਆਂ ਦੀਆਂ ਸੱਟਾਂ ਦੇ ਇਲਾਜ ‘ਚ ਮਦਦ ਕਰਦੀ ਹੈ।

ਚਾਹਰ ਨੂੰ ਖੱਬੀ ਹੈਮਸਟ੍ਰਿੰਗ ਦੀ ਸੱਟ ਲੱਗੀ ਹੈ ਜਦੋਂ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਦੀ ਪਿੱਠ ਦੇ ਫ੍ਰੈਕਚਰ ਦੇ ਕਾਰਨ ਸਰਜਰੀ ਹੋਈ ਹੈ। ਅਕਤੂਬਰ 2021 ਤੱਕ ਭਾਰਤੀ ਟੀਮ ਦੇ ਕੋਚ ਰਹੇ ਸ਼ਾਸਤਰੀ ਨੇ ਹੈਰਾਨੀ ਪ੍ਰਗਟਾਈ ਕਿ ਇਨ੍ਹਾਂ ਵਿੱਚੋਂ ਕੁਝ ਖਿਡਾਰੀ ਸਾਰੇ ਫਾਰਮੈਟ ਵੀ ਨਹੀਂ ਖੇਡਦੇ ਪਰ ਲਗਾਤਾਰ ਚਾਰ ਟੀ-20 ਮੈਚਾਂ ਵਿੱਚ ਚਾਰ ਓਵਰ ਵੀ ਨਹੀਂ ਸੁੱਟ ਸਕਦੇ। ਉਸ ਨੇ ਕਿਹਾ, ‘ਉਹ ਲਗਾਤਾਰ ਚਾਰ ਮੈਚ ਨਹੀਂ ਖੇਡ ਸਕਦੇ। ਫਿਰ ਐਨ.ਸੀ.ਏ. NCA ਕਿਉਂ ਜਾਂਦੇ ਹਨ।  ਤਿੰਨ ਮੈਚਾਂ ਤੋਂ ਬਾਅਦ ਫਿਰ ਐੱਨਸੀਏ ‘ਚ ਵਾਪਸੀ ਕਰਦੇ ਹਨ।

Add a Comment

Your email address will not be published. Required fields are marked *