ਆਸਟ੍ਰੇਲੀਆ ਵਿਖੇ ਹਿੰਦੂ ਮੰਦਰ ਦੇ ਧਾਰਮਿਕ ਸਮਾਰੋਹ ‘ਚ ਹਜ਼ਾਰਾਂ ਲੋਕ ਹੋਏ ਸ਼ਾਮਲ

ਮੈਲਬੌਰਨ : ਆਸਟ੍ਰੇਲੀਆ ਵਿਖੇ ਸਿਡਨੀ ਤੋਂ ਲਗਭਗ 55 ਕਿਲੋਮੀਟਰ ਦੱਖਣ ਵਿੱਚ ਸਥਿਤ ਹੈਲੈਂਸਬਰਗ ਵਿੱਚ ਸ੍ਰੀ ਵੈਂਕਟੇਸ਼ਵਰ ਮੰਦਰ ਵਿੱਚ ਧਾਰਮਿਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਵਿਸ਼ਵ ਭਰ ਤੋਂ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ। ਏਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਹਰ ਦੋ ਦਹਾਕਿਆਂ ਵਿੱਚ ਮੰਦਰ ਦੇ ਨਵੀਨੀਕਰਨ ਅਤੇ ਵਿਸਤਾਰ ਨੂੰ ਦਰਸਾਉਂਦੇ ਹੋਏ ਇੱਕ ਵਾਰ ਆਯੋਜਿਤ ਕੀਤੇ ਜਾਣ ਵਾਲੇ ਮਹਾਂ ਕੁੰਭਭਿਸ਼ੇਕਮ ਵਿਚ 20,000 ਤੋਂ ਵੱਧ ਹਿੰਦੂਆਂ ਨੇ ਭਾਗ ਗਿਆ, ਜਿਸ ਵਿੱਚ ਸਿੰਗਾਪੁਰ, ਮਲੇਸ਼ੀਆ ਅਤੇ ਮਾਰੀਸ਼ਸ ਤੋਂ ਆਏ 15 ਪੁਜਾਰੀ ਅਤੇ ਮਹਿਮਾਨ ਸ਼ਾਮਲ ਸਨ।

ਸਮਾਗਮ ਦੌਰਾਨ ਪਵਿੱਤਰ ਅੱਗ ਬਾਲੀ ਗਈ, ਜੋ 10 ਅਪ੍ਰੈਲ ਨੂੰ ਸੰਪੰਨ ਹੋਈ ਅਤੇ ਇਸ ਦੌਰਾਨ ਪੁਜਾਰੀ ਮੰਦਰ ਦੀ ਛੱਤ ‘ਤੇ ਚੜ੍ਹ ਕੇ ਪਵਿੱਤਰ ਪਾਣੀ ਨੂੰ ਸੋਨੇ ਦੇ ਬਰਤਨ ਪਾਉਂਦੇ ਹਨ। ਮੰਦਰ ਦੇ ਨਿਰਦੇਸ਼ਕ ਸੁਬਰਾ ਅਈਅਰ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ “ਇਸਦੀ ਮਹੱਤਤਾ ਨਾ ਸਿਰਫ਼ ਮੰਦਰ ਅਤੇ ਦੇਵੀ-ਦੇਵਤਿਆਂ ਨੂੰ, ਬਲਕਿ ਸਮਾਰੋਹ ਦੇਖ ਰਹੇ ਸ਼ਰਧਾਲੂਆਂ ਨੂੰ ਵੀ ਸ਼ੁੱਧ ਕਰ ਰਹੀ ਹੈ।” ਸਮੁੰਦਰੀ ਤਲ ਤੋਂ 400 ਫੁੱਟ ਉੱਚੇ ਪਹਾੜੀ ਖੇਤਰ ਦੇ ਸਿਖਰ ‘ਤੇ ਬਣੇ ਮੰਦਰ ਦੇ 3 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਲਾਗਤ ਨਾਲ ਮੁਰੰਮਤ ਪਿਛਲੇ ਸਾਲ ਜੂਨ ਵਿੱਚ ਸ਼ੁਰੂ ਹੋਈ ਸੀ। ਅਖਬਾਰ ਦੀ ਰਿਪੋਰਟ ਦੇ ਅਨੁਸਾਰ ਮੰਦਰ ਵਿੱਚ ਰੱਖੇ ਗਏ ਦੇਵਤਿਆਂ ਨੂੰ ਬਣਾਉਣ ਅਤੇ ਮੁਰੰਮਤ ਲਈ ਭਾਰਤ ਤੋਂ ਦਸ ਰਾਜ ਮਿਸਤਰੀ ਅਤੇ ਚਿੱਤਰਕਾਰ ਲਿਆਂਦੇ ਗਏ ਸਨ।ਇਹ ਮੰਦਰ 1985 ਤੋਂ ਕੰਮ ਕਰ ਰਿਹਾ ਹੈ ਅਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹਿੰਦੂਆਂ ਲਈ ਇੱਕ ਪਵਿੱਤਰ ਸਥਾਨ ਰਿਹਾ ਹੈ।

Add a Comment

Your email address will not be published. Required fields are marked *