ਫੈਨਜ਼ ਨੇ ਪਿਆਰ ਦਾ ਇਜ਼ਹਾਰ ਕਰਨ ਲਈ 2500 ਕਿਲੋ ਚੌਲਾਂ ਨਾਲ ਬਣਾਈ ਸੋਨੂੰ ਸੂਦ ਦੀ ਤਸਵੀਰ

ਮੁੰਬਈ – ਸੋਨੂੰ ਸੂਦ ਆਨਸਕ੍ਰੀਨ ਤੇ ਆਫਸਕ੍ਰੀਨ ਹਰ ਪੀੜ੍ਹੀ ਦੇ ਲੋਕਾਂ ਲਈ ਸੱਚਾ ਮਸੀਹਾ ਹੈ। ਪ੍ਰਸ਼ੰਸਕ ਅਕਸਰ ਵੱਖ-ਵੱਖ ਤਰੀਕਿਆਂ ਨਾਲ ਅਦਾਕਾਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਅਦਾਕਾਰ ਲਈ ਆਪਣੇ ਪਿਆਰ ਤੇ ਪ੍ਰਸ਼ੰਸਾ ਦਾ ਇਜ਼ਹਾਰ ਕਰਨ ਲਈ ਪ੍ਰਸ਼ੰਸਕ ਇਕ ਨਵੀਂ ਚੀਜ਼ ਕਰਨ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਪ੍ਰਸ਼ੰਸਕਾਂ ਨੇ ਐਤਵਾਰ ਨੂੰ ਦੇਵਾਸ ਦੇ ਤੁਕੋਜੀ ਰਾਵ ਪਵਾਰ ਸਟੇਡੀਅਮ ’ਚ ਇਕ ਏਕੜ ਤੋਂ ਜ਼ਿਆਦਾ ਜ਼ਮੀਨ ’ਤੇ 2500 ਕਿਲੋ ਚੌਲਾਂ ਦੀ ਵਰਤੋਂ ਕਰਦਿਆਂ ਸੋਨੂੰ ਸੂਦ ਦੀ ਤਸਵੀਰ ਬਣਾਈ।

ਤਸਵੀਰ ਨੂੰ 1 ਏਕੜ ਜ਼ਮੀਨ ’ਤੇ ਲਾਇਆ ਜਾਵੇਗਾ। ਪ੍ਰਸ਼ੰਸਕ ਅਜਿਹਾ ਅਦਾਕਾਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਰਨਗੇ, ਜੋ ਲਗਾਤਾਰ ਹਰ ਤਰ੍ਹਾਂ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਰਹੇ ਹਨ, ਜਦਕਿ 2500 ਕਿਲੋ ਚੌਲ ਉਨ੍ਹਾਂ ਪਰਿਵਾਰਾਂ ਨੂੰ ਦਾਨ ਕੀਤੇ ਜਾਣਗੇ, ਜਿਨ੍ਹਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੈ ਤੇ ਜਿਨ੍ਹਾਂ ਦੀ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਨਹੀਂ ਹੈ। ਤਹਿ ਦਿਲੋਂ ਧੰਨਵਾਦ ਕਰਦਿਆਂ ਸੋਨੂੰ ਨੇ ਕਿਹਾ ਕਿ ਪ੍ਰਸ਼ੰਸਕ ਹਰ ਰੋਜ਼ ਜੋ ਪਿਆਰ ਜਤਾਉਂਦੇ ਹਨ, ਉਸ ਲਈ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ। ਇਹ ਅਦਭੁੱਤ ਮਹਿਸੂਸ ਹੁੰਦਾ ਹੈ ਜਦੋਂ ਪ੍ਰਸ਼ੰਸਕ ਕਿਸੇ ਅਜਿਹੀ ਚੀਜ਼ ਨੂੰ ਅੱਗੇ ਵਧਾਉਂਦੇ ਹਨ, ਜਿਸ ਨਾਲ ਤੁਸੀਂ ਹਰ ਸੰਭਵ ਤਰੀਕੇ ਨਾਲ ‘ਲੋਕਾਂ ਦੀ ਮਦਦ’ ਕਰਨਾ ਪਸੰਦ ਕਰਦੇ ਹੋ।

Add a Comment

Your email address will not be published. Required fields are marked *