ਪਾਕਿਸਤਾਨੀ ਅਦਾਲਤ ਨੇ ਚੀਨੀ ਕੰਪਨੀ ’ਤੇ ਲਗਾਇਆ 2.48 ਲੱਖ ਡਾਲਰ ਦਾ ਜੁਰਮਾਨਾ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਸਿਵਲ ਅਦਾਲਤ ਨੇ ਚੀਨੀ ਪੈਟਰੋਲੀਅਮ ਫਰਮ ‘ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ’ (ਸੀ. ਐੱਨ. ਪੀ. ਸੀ.) ’ਤੇ 2.48 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਚੀਨੀ ਫਰਮ ਨੂੰ ਸਥਾਨਕ ਕੰਪਨੀ ਪੈਟਰੋਲੀਅਮ ਐਕਸਪਲੋਰੇਸ਼ਨ (ਪ੍ਰਾਈਵੇਟ) ਲਿਮਟਿਡ ਨਾਲ ਸਮਝੌਤੇ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।

ਡਾਨ ਅਖ਼ਬਾਰ ਮੁਤਾਬਕ ਸਿਵਲ ਜੱਜ ਸਈਅਦ ਮੁਹੰਮਦ ਜ਼ਾਹਿਦ ਤਰਮੇਜ਼ੀ ਨੇ ਸੁਣਵਾਈ ਤੋਂ ਬਾਅਦ ਸਥਾਨਕ ਕੰਪਨੀ ਦੇ ਪੱਖ ’ਚ ਫ਼ੈਸਲਾ ਸੁਣਾਇਆ। ਸੀ. ਐੱਨ. ਪੀ. ਸੀ. ਖੋਜ ਤੇ ਉਤਪਾਦਨ ਕੰਪਨੀਆਂ ਲਈ ਸੇਵਾਵਾਂ ਦੇਣ ਵਜੋਂ 2001 ’ਚ ਪਾਕਿਸਤਾਨ ’ਚ ਦਾਖ਼ਲ ਹੋਇਆ ਸੀ।

ਪਹਿਲੇ 10 ਸਾਲਾਂ ਦੌਰਾਨ ਪਾਕਿਸਤਾਨ ਨੂੰ ਖੋਜ ਤੇ ਉਤਪਾਦਨ ਕੰਪਨੀਆਂ ਲਈ ਬਹੁਤ ਸੰਭਾਵਨਾਵਾਂ ਵਾਲਾ ਦੇਸ਼ ਮੰਨਿਆ ਜਾਂਦਾ ਸੀ ਤੇ ਵਿਦੇਸ਼ੀ ਕੰਪਨੀਆਂ ਨੇ ਇਸ ਵੱਲ ਰੁਖ਼ ਕੀਤਾ ਸੀ ਪਰ ਵੱਡੀ ਗਿਣਤੀ ’ਚ ਕੰਪਨੀਆਂ ਦੇ ਆਉਣ ਨਾਲ ਸੀ. ਐੱਨ. ਪੀ. ਸੀ. ਨੂੰ ਪ੍ਰੇਸ਼ਾਨੀ ਹੋਈ।

ਅਜਿਹੀ ਸਥਿਤੀ ਨੂੰ ਦੇਖਦਿਆਂ ਸੀ. ਐੱਨ. ਪੀ. ਸੀ. ਨੇ ਇਕ ਸਥਾਨਕ ਕੰਪਨੀ ਨਾਲ ਸਮਝੌਤਾ ਕੀਤਾ ਸੀ। ਸਥਾਨਕ ਕੰਪਨੀ ਦੀ ਮਦਦ ਨਾਲ ਸੀ. ਐੱਨ. ਪੀ. ਸੀ. ਨੇ ਪਾਕਿਸਤਾਨ ’ਚ ਡ੍ਰਿਲਿੰਗ ਦੇ ਠੇਕੇ ਪ੍ਰਾਪਤ ਕੀਤੇ ਤੇ ਪਾਕਿਸਤਾਨ ’ਚ ਟਿਕੀ ਹੋਈ ਹੈ। ਸਥਾਨਕ ਕੰਪਨੀ ਨੇ ਅਦਾਲਤ ’ਚ ਸੀ. ਐੱਨ. ਪੀ. ਸੀ. ਖ਼ਿਲਾਫ਼ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਅਰਜ਼ੀ ਦਾਇਰ ਕਰਵਾਈ ਸੀ।

Add a Comment

Your email address will not be published. Required fields are marked *