ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ਨੇ ਮਚਾਈ ਧੂਮ, ਹੁਣ ਤੱਕ ਮਿਲੇ 19 ਮਿਲੀਅਨ ਵਿਊ
April 10, 2023
![](http://mehakewattan.com/wp-content/uploads/2023/04/2023_4image_16_39_459521487sidhu-ll.jpg)
ਚੰਡੀਗੜ੍ਹ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ, ਇਸ ਗੀਤ ਨੂੰ ਉਨ੍ਹਾਂ ਦੇ ਸਰੋਤਿਆਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਗੀਤ ਯੂ-ਟਿਊਬ ‘ਤੇ ਟਰੈਂਡਿੰਗ ਸੂਚੀ ਸ਼ਾਮਲ ਹੋ ਗਿਆ। ਇਹ ਗੀਤ ਇਸ ਸਮੇਂ ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ, ਜਿਸ ਦੇ ਹੁਣ ਤੱਕ 19,265,761 ਵਿਊ ਹੋ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਦੀ ਅਨਾਜ ਮੰਡੀ ’ਚ ਮਨਾਈ ਗਈ ਸੀ।