ਕੈਨੇਡਾ ‘ਚ ਬਰਫ਼ੀਲੇ ਤੂਫ਼ਾਨ ਕਾਰਨ 2 ਲੋਕਾਂ ਦੀ ਮੌਤ, PM ਟਰੂਡੋ ਨੇ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ

ਓਟਾਵਾ – ਕੈਨੇਡਾ ਦੇ ਕਿਊਬਿਕ ਸੂਬੇ ਦੇ ਮਾਂਟਰੀਅਲ ਸ਼ਹਿਰ ਵਿੱਚ ਵੀਰਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੇ ਬਾਅਦ ਬਿਜਲੀ ਸਪਲਾਈ ਠੱਪ ਹੋਣ ਕਾਰਨ ਹਜ਼ਾਰਾਂ ਲੋਕ ਹਨ੍ਹੇਰੇ ਵਿੱਚ ਰਹਿਣ ਲਈ ਮਜ਼ਬੂਰ ਹੋਏ ਅਤੇ 2 ਵਿਅਕਤੀਆਂ ਦੀ ਮੌਤ ਹੋ ਗਈ। ਕੈਨੇਡਾ ਅਧਾਰਤ ਸੀਬੀਸੀ ਵੈੱਬਸਾਈਟ ਨੇ ਇਹ ਜਾਣਕਾਰੀ ਦਿੱਤੀ ਹੈ। ਸੀਬੀਸੀ ਮੁਤਾਬਕ ਸ਼ੁੱਕਰਵਾਰ ਰਾਤ ਤੱਕ ਜ਼ਿਆਦਾਤਰ ਉਪਭੋਗਤਾਵਾਂ ਦੇ ਘਰਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਸੀ, ਜੋ ਬਰਫ਼ੀਲੇ ਤੂਫ਼ਾਨ ਕਾਰਨ ਬਲੈਕ ਆਊਟ ਦਾ ਸਾਹਮਣਾ ਕਰ ਰਹੇ ਸਨ। ਉਥੇ ਕੁੱਝ ਘਰਾਂ ਦੀ ਬਿਜਲੀ ਸਪਲਾਈ ਸੋਮਵਾਰ ਤੱਕ ਬਹਾਲ ਕੀਤੀ ਜਾ ਸਕਦੀ ਹੈ। 1,400 ਤੋਂ ਵੱਧ ਕਰਮਚਾਰੀ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਹੇ ਹਨ।

ਰਿਪੋਰਟ ਮੁਤਾਬਕ ਬਿਜਲੀ ਤੋਂ ਬਿਨਾਂ ਰਹਿਣ ਵਾਲਿਆਂ ਲਈ ਰਿਹਾਇਸ਼ ਪ੍ਰਦਾਨ ਕਰਨ ਲਈ, ਸਿਟੀ ਆਫ ਮਾਂਟਰੀਅਲ ਨੇ ਵੀਰਵਾਰ ਸ਼ਾਮ ਨੂੰ 6 ਐਮਰਜੈਂਸੀ ਸ਼ੈਲਟਰਾਂ ਦੀ ਸ਼ੁਰੂਆਤ ਵੀ ਕੀਤੀ ਸੀ। ਬਰਫ਼ ਦੇ ਤੂਫ਼ਾਨ ਕਾਰਨ ਦਰੱਖਤ ਉੱਖੜ ਗਏ, ਜਿਨ੍ਹਾਂ ਵਿੱਚੋਂ ਕੁਝ ਵਾਹਨਾਂ ‘ਤੇ ਡਿੱਗ ਗਏ ਅਤੇ ਕੁਝ ਬਿਜਲੀ ਦੀਆਂ ਤਾਰਾਂ ‘ਤੇ ਆ ਡਿੱਗੇ। ਮਾਂਟਰੀਅਲ ਦਾ ਦੌਰਾ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਹਾਇਤਾ ਲਈ ਤਿਆਰ ਹੈ।

Add a Comment

Your email address will not be published. Required fields are marked *