ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ

ਅਨੰਤਪੁਰ – ਹੈਦਰਾਬਾਦ ਸਥਿਤ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ ਨੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ’ਚ 15 ਦੁਰਲੱਭ ਧਰਤੀ ਖਣਿਜਾਂ (ਆਰ. ਈ. ਈ.) ਦੇ ਵੱਡੇ ਭੰਡਾਰਾਂ ਦੀ ਖੋਜ ਕੀਤੀ ਹੈ। ਇਹ ਦੇਸ਼ ਲਈ ਇਕ ਹੋਰ ਚੰਗੀ ਖ਼ਬਰ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਜੰਮੂ-ਕਸ਼ਮੀਰ ’ਚ 5.9 ਲੱਖ ਟਨ ਲਿਥੀਅਮ ਦਾ ਭੰਡਾਰ ਪਾਇਆ ਗਿਆ।

ਲੈਂਥੇਨਾਈਡ ਲੜੀ ਦੇ ਦੁਰਲੱਭ ਧਰਤੀ ਦੇ ਖਣਿਜ ਕਈ ਇਲੈਕਟ੍ਰਾਨਿਕ ਉਪਕਰਣਾਂ ਜਿਵੇਂ ਕਿ ਸੈਲ ਫ਼ੋਨ, ਟੀ.ਵੀ, ਕੰਪਿਊਟਰ ਅਤੇ ਆਟੋਮੋਬਾਈਲ ’ਚ ਰੋਜ਼ਾਨਾ ਅਤੇ ਵੱਖ-ਵੱਖ ਉਦਯੋਗਿਕ ਐਪਲੀਕੇਸ਼ਨਾਂ ’ਚ ਵਰਤੇ ਜਾਣ ਵਾਲੇ ਮਹੱਤਵਪੂਰਨ ਹਿੱਸੇ ਹਨ। ਐੱਨ. ਜੀ. ਆਰ. ਆਈ. ਦੇ ਵਿਗਿਆਨੀਆਂ ਵੱਲੋਂ ਸਾਈਨਾਈਟ ਵਰਗੀਆਂ ਗੈਰ-ਰਵਾਇਤੀ ਚੱਟਾਨਾਂ ਦਾ ਸਰਵੇਖਣ ਕਰਦੇ ਹੋਏ ਇਨ੍ਹਾਂ ਖਣਿਜਾਂ ਦੀ ਮਹੱਤਵਪੂਰਨ ਖੋਜ ਹੋਈ। ਪਛਾਣੇ ਗਏ ਤੱਤਾਂ ’ਚ ਐਲਾਨਾਈਟ, ਸੀਰੀਏਟ, ਥੋਰਾਈਟ, ਕੋਲੰਬਾਈਟ, ਟੈਂਟਾਲਾਈਟ, ਐਪੀਟਾਈਟ, ਜ਼ੀਰਕੋਨ, ਮੋਨਾਜ਼ਾਈਟ, ਪਾਈਰੋਕਲੋਰ ਯੂਕਸੇਨਾਈਟ, ਅਤੇ ਫਲੋਰਾਈਟ ਸ਼ਾਮਲ ਹਨ।

ਐੱਨ. ਜੀ. ਆਰ. ਆਈ. ਦੇ ਵਿਗਿਆਨੀ ਪੀ. ਵੀ. ਸੁੰਦਰ ਰਾਜੂ ਨੇ ਕਿਹਾ ਕਿ ਰੇਡੀਪੱਲੇ ਅਤੇ ਪੇਦਾਵਦਾਗੁਰੂ ਪਿੰਡਾਂ ’ਚ ਵੱਖ-ਵੱਖ ਆਕਾਰਾਂ ਦੇ ਜ਼ੀਰਕੋਨ ਦੇਖੇ ਗਏ ਹਨ। ਮੋਨਾਜ਼ਾਈਟ ਦੇ ਦੋਵਾਂ ਦੇ ਅੰਦਰ ਰੇਡੀਅਲ ਤਰੇੜਾ ਨਾਲ ਉੱਚ ਕ੍ਰਮ ਵਾਲੇ ਕਈ ਰੰਗ ਦਿਖਾਏ ਜੋ ਰੇਡੀਓ ਐਕਟਿਵ ਤੱਤਾਂ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਹਨ। ਰਾਜੂ ਨੇ ਦੱਸਿਆ ਕਿ ਇਨ੍ਹਾਂ ਆਰ. ਈ. ਈ. ਬਾਰੇ ਹੋਰ ਜਾਣਕਾਰੀ ਲਈ ਡੂੰਘੀ ਡ੍ਰਿਲਿੰਗ ਵੱਲੋਂ ਸੰਭਾਵਨਾ ਅਧਿਐਨ ਕੀਤਾ ਜਾਵੇਗਾ।

Add a Comment

Your email address will not be published. Required fields are marked *