ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਦੀ ਖ਼ੁਦਕੁਸ਼ੀ ਮਾਮਲੇ ‘ਚ ਆਇਆ ਨਵਾਂ ਮੋੜ

ਨਵੀਂ ਦਿੱਲੀ : ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ 26 ਮਾਰਚ ਨੂੰ ਸਾਰਨਾਥ ਦੇ ਹੋਟਲ ਸੁਮੇਂਦਰ ਰੈਜ਼ੀਡੈਂਸੀ ਵਿੱਚ ਮ੍ਰਿਤਕ ਪਾਈ ਗਈ ਸੀ। ਮ੍ਰਿਤਕ ਪਾਏ ਜਾਣ ਤੋਂ ਕੁਝ ਘੰਟੇ ਪਹਿਲਾਂ, ਅਭਿਨੇਤਰੀ ਇੰਸਟਾਗ੍ਰਾਮ ‘ਤੇ ਲਾਈਵ ਹੋ ਗਈ ਸੀ ਅਤੇ ਰੋ ਰਹੀ ਸੀ। 12 ਦਿਨਾਂ ਬਾਅਦ ਹੁਣ ਪੁਲਿਸ ਨੇ ਭੋਜਪੁਰੀ ਗਾਇਕ ਅਤੇ ਉਸ ਦੇ ਬੁਆਏਫ੍ਰੈਂਡ ਸਮਰ ਸਿੰਘ ਨੂੰ ਗਾਜ਼ੀਆਬਾਦ ਤੋਂ ਆਕਾਂਕਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਕਈ ਦਿਨਾਂ ਤੋਂ ਫਰਾਰ ਚੱਲ ਰਹੇ ਭੋਜਪੁਰੀ ਗਾਇਕ ਸਮਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਮਰ ਸਿੰਘ ਨੂੰ ਬੀਤੀ ਰਾਤ ਗਾਜ਼ੀਆਬਾਦ ਨੰਦਗ੍ਰਾਮ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਅਦਾਕਾਰਾ ਦੀ ਮਾਂ ਨੇ ਆਪਣੀ ਬੇਟੀ ਦੀ ਮੌਤ ਲਈ ਸਮਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਉਸ ਨੇ ਗਾਇਕ ‘ਤੇ ਕਈ ਗੰਭੀਰ ਦੋਸ਼ ਲਾਏ ਹਨ।

ਅਦਾਕਾਰਾ ਆਕਾਂਕਸ਼ਾ ਦੂਬੇ ਦੀ ਮੌਤ ਤੋਂ ਬਾਅਦ ਸਮਰ ਸਿੰਘ ਫਰਾਰ ਸੀ। ਪੁਲਿਸ ਇਸ ਮਾਮਲੇ ‘ਚ ਤੇਜ਼ੀ ਨਾਲ ਅਗਲੇਰੀ ਕਾਰਵਾਈ ਕਰ ਰਹੀ ਹੈ। ਆਕਾਂਕਸ਼ਾ ਦੀ ਮਾਂ ਨੇ ਸਮਰ ਸਿੰਘ ‘ਤੇ ਉਨ੍ਹਾਂ ਦੀ ਬੇਟੀ ਨੂੰ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ।

ਸਮਰ ਨੇ ਗ੍ਰਿਫਤਾਰੀ ਤੋਂ ਪਹਿਲਾਂ ਆਕਾਂਕਸ਼ਾ ਦੂਬੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ

ਮਸ਼ਹੂਰ ਭੋਜਪੁਰੀ ਗਾਇਕ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਨੇ ਆਪਣਾ ਬਚਾਅ ਕਰਨ ਲਈ ਅਦਾਲਤ ਦਾ ਰੁਖ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਕਾਂਕਸ਼ਾ ਦੂਬੇ ਖੁਦਕੁਸ਼ੀ ਮਾਮਲੇ ਦੇ ਮੱਦੇਨਜ਼ਰ ਸਮਰ ਸਿੰਘ ਨੇ ਆਪਣੇ ਖਿਲਾਫ ਦਰਜ FIR ਨੂੰ ਰੱਦ ਕਰਨ ਲਈ ਇਲਾਹਾਬਾਦ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਸਮਰ ਸਿੰਘ ਨੇ 4 ਅਪਰੈਲ ਨੂੰ ਅਦਾਲਤ ਵਿੱਚ ਆਪਣੀ ਦਲੀਲ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਨੇ ਇਹ ਪਟੀਸ਼ਨ ਫੌਜਦਾਰੀ ਜਾਬਤਾ ਦੀ ਧਾਰਾ 482 ਤਹਿਤ ਦਾਇਰ ਕੀਤੀ ਹੈ। 

Add a Comment

Your email address will not be published. Required fields are marked *