ਐਮੀ ਵਿਰਕ ਦੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦਾ ਟਰੇਲਰ ਰਿਲੀਜ਼

ਚੰਡੀਗੜ੍ਹ:ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਹਾਸਰਸ ਭਰਪੂਰ ਇਸ ਫਿਲਮ ਨਾਲ ਅਦਾਕਾਰਾ ਪਰੀ ਪੰਧੇਰ ਪੰਜਾਬੀ ਸਿਨੇਮਾ ਜਗਤ ਵਿੱਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਉਨ੍ਹਾਂ ਦੇ ਹੀ ਨਿਰਦੇਸ਼ਨ ਹੇਠ ਫਿਲਮ ਨੂੰ ਫਿਲਮਾਇਆ ਗਿਆ ਹੈ। ਪੰਜ ਪਾਣੀ ਫਿਲਮਜ਼ ਅਤੇ ਰਿਦਮ ਬੁਆਇਜ਼ ਐਂਟਰਟੈਨਮੈਂਟ ਦੇ ਬੈਨਰ ਹੇਠ ਫਿਲਮ ਨੂੰ ਬਣਾਇਆ ਗਿਆ ਹੈ। ਐਮੀ ਵਿਰਕ ਤੇ ਪਰੀ ਪੰਧੇਰ ਤੋਂ ਇਲਾਵਾ ਫਿਲਮ ਵਿੱਚ ਨਿਰਮਲ ਰਿਸ਼ੀ, ਅਮਰ ਨੂਰੀ, ਨਾਸਿਰ ਚੁਣੌਤੀ, ਇਫਤਿਖਾਰ ਠਾਕੁਰ, ਗੁਰਦੀਪ ਗਰੇਵਾਲ, ਹਰਦੀਪ ਗਿੱਲ ਤੇ ਦੀਦਾਰ ਗਿੱਲ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ 21 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅੱਜ ਰਿਦਮ ਬੁਆਇਜ਼ ਐਂਟਰਟੈਨਮੈਂਟ ਦੇ ਯੂਟਿਊਬ ਚੈਨਲ ਉੱਤੇ ਫਿਲਮ ਦਾ ਟਰੇਲਰ ਜਾਰੀ ਕੀਤਾ ਗਿਆ ਹੈ।

Add a Comment

Your email address will not be published. Required fields are marked *