ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ਾ ਦੇ ਕੇ ਕਰਦੇ ਰਹੇ ਜਬਰ-ਜ਼ਿਨਾਹ

ਲੁਧਿਆਣਾ : ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ੇ ਦੀ ਦਵਾਈ ਦੇ ਕੇ ਬੇਸੁੱਧ ਕਰ ਕੁਆਰਟਰ ’ਚ ਬੰਦੀ ਬਣਾ ਕੇ ਰੱਖਣ ਅਤੇ ਸਮੂਹਿਕ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਇਕ ਜੋੜੇ, ਨੰਬਰਦਾਰ ਸਮੇਤ 4 ਵਿਅਕਤੀਆਂ ਖਿਲਾਫ਼ ਧਾਰਾ 376-ਡੀ, 342, 328, 354, 420, 406 ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਐੱਸ. ਆਈ. ਹਰਮੇਸ਼ ਸਿੰਘ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ, ਉਸ ਦੀ ਧਰਮਪਤਨੀ ਰਮਨਦੀਪ ਕੌਰ, ਉਸੇ ਇਲਾਕੇ ਦੇ ਰਹਿਣ ਵਾਲੇ ਸਾਬਰ ਅਲੀ ਅਤੇ ਫਰਾਰ ਨੰਬਰਦਾਰ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਪੁਲਸ ਫੜੇ ਗਏ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰੇਗੀ, ਜੋ ਖੁਦ ਨੂੰ ਪੀੜਤਾ ਦੇ ਮੂੰਹ ਬੋਲੇ ਭਰਾ-ਭਰਜਾਈ ਦੱਸਦੇ ਸਨ। ਮਨਪ੍ਰੀਤ ਖੁਦ ਦੀ ਕਾਰ ਚਲਾਉਂਦਾ ਹੈ। ਪੁਲਸ ਨੇ ਇਹ ਮਾਮਲਾ ਜ਼ੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਦਰਜ ਕੀਤਾ ਹੈ।

ਪੁਲਸ ਮੁਤਾਬਕ 2013 ਵਿਚ ਮਾਂ ਦੀ ਮੌਤ ਤੋਂ ਬਾਅਦ ਬੇਟੀ ਨੂੰ ਸਰਕਾਰੀ ਨੌਕਰੀ ਮਿਲ ਗਈ, ਜਿਸ ਤੋਂ ਬਾਅਦ ਉਨ੍ਹਾਂ ਹੀ ਦੇ ਨਾਲ ਰਹਿਣ ਵਾਲੇ ਉਕਤ ਮੁਲਜ਼ਮਾਂ ਨੇ ਉਸ ਦੇ ਇਕੱਲੇ ਹੋਣ ਦਾ ਫਾਇਦਾ ਉਠਾਇਆ। ਪਹਿਲਾਂ ਖਾਣਾ ਦੇਣ ਲੱਗੇ। ਫਿਰ ਉਸ ’ਚ ਨਸ਼ੀਲੀ ਦਵਾਈ ਮਿਲਾਉਣੀ ਸ਼ੁਰੂ ਕਰ ਦਿੱਤੀ। ਢਾਈ ਸਾਲ ਤੋਂ ਉਕਤ ਮੁਲਜ਼ਮ ਉਸ ਨੂੰ ਕਮਰੇ ’ਚ ਬੰਦੀ ਬਣਾ ਕੇ ਰੱਖਣ ਲੱਗ ਗਏ ਅਤੇ ਅਸ਼ਲੀਲ ਹਰਕਤਾਂ ਅਤੇ ਜਬਰ-ਜ਼ਿਨਾਹ ਵੀ ਕਰਦੇ ਰਹੇ। ਮੁਲਜ਼ਮਾਂ ਵਲੋਂ ਹਰ ਸਮੇਂ ਨਸ਼ੇ ਦੀ ਦਵਾਈ ਦੇ ਕੇ ਰੱਖੀ ਜਾਂਦੀ ਤਾਂ ਕਿ ਔਰਤ ਬੇਹੋਸ਼ ਰਹੇ। ਮੁਹੱਲੇ ਦੇ ਲੋਕਾਂ ਨੇ ਕਈ ਵਾਰ ਜਦੋਂ ਉਸ ਨਾਲ ਕੁੱਟ-ਮਾਰ ਹੁੰਦੀ, ਉਸ ਦੀਆਂ ਚੀਕਾਂ ਦੀਆਂ ਆਵਾਜ਼ਾਂ ਵੀ ਸੁਣੀਆਂ ਹਨ। ਮੁਲਜ਼ਮ ਉਸ ਦੇ ਕੁਆਰਟਰ ਨੂੰ ਵੀ ਹਰ ਸਮੇਂ ਬਾਹਰੋਂ ਜਿੰਦਾ ਲਾ ਕੇ ਰੱਖਦੇ ਸਨ।

7500 ਰੁਪਏ ਲੈ ਕੇ ਨੰਬਰਦਾਰ ਲਗਾਉਂਦਾ ਹਾਜ਼ਰੀ

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਔਰਤ ਇਕ ਦਿਨ ਵੀ ਕੰਮ ’ਤੇ ਨਹੀਂ ਗਈ ਪਰ ਨੰਬਰਦਾਰ ਨਾਲ ਉਨ੍ਹਾਂ ਨੇ ਸੈਟਿੰਗ ਕੀਤੀ ਹੋਈ ਸੀ, ਜੋ ਉਸ ਦੀ ਹਾਜ਼ਰੀ ਆਪਣੇ ਆਪ ਲਗਵਾ ਦਿੰਦਾ। ਮੁਲਜ਼ਮ ਹਰ ਮਹੀਨੇ ਸਿਰਫ ਤਨਖਾਹ ਲੈਣ ਸਮੇਂ ਔਰਤ ਨੂੰ ਨਾਲ ਲੈ ਕੇ ਜਾਂਦੇ ਸਨ। ਤਨਖਾਹ ’ਚ ਮਿਲਣ ਵਾਲੇ 32 ਹਜ਼ਾਰ ਰੁਪਏ ’ਚੋਂ 7500 ਰੁਪਏ ਨੰਬਰਦਾਰ ਰੱਖ ਲੈਂਦਾ। ਬਾਕੀ ਸਾਰੇ ਆਪਸ ’ਚ ਵੰਡ ਲੈਂਦੇ ਸਨ।

ਡੇਢ ਲੱਖ ਦਾ ਲਿਆ ਲੋਨ ਅਤੇ ਸਿਰ ਦੇ ਸਾਰੇ ਵਾਲ ਵੀ ਕਟਵਾਏ

ਪੁਲਸ ਮੁਤਾਬਕ ਮੁਲਜ਼ਮਾਂ ਨੇ ਔਰਤ ਦੇ ਨਾਂ ’ਤੇ ਡੇਢ ਲੱਖ ਰੁਪਏ ਦਾ ਪਰਸਨਲ ਲੋਨ ਵੀ ਲਿਆ ਹੋਇਆ ਹੈ, ਜਿਸ ਸਬੰਧੀ ਔਰਤ ਨੂੰ ਕੁਝ ਨਹੀਂ ਪਤਾ। ਨਾਲ ਹੀ ਫਰਵਰੀ 2023 ਵਿਚ ਉਸ ਦੇ ਸਿਰ ਦੇ ਸਾਰੇ ਬਾਲ ਵੀ ਕਟਵਾ ਦਿੱਤੇ ਸਨ।

Add a Comment

Your email address will not be published. Required fields are marked *