‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਪੰਜਾਬੀ ਸਣੇ 10 ਭਾਸ਼ਾਵਾਂ ’ਚ ਹੋਵੇਗੀ ਰਿਲੀਜ਼

ਮੁੰਬਈ – ਭਾਰਤੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ਬਹੁਤ ਹੀ ਉਡੀਕੀ ਜਾ ਰਹੀ ਤੇ ਪ੍ਰਸਿੱਧ ਹਾਲੀਵੁੱਡ ਫ੍ਰੈਂਚਾਇਜ਼ੀ ਫ਼ਿਲਮ ਦਾ ਪ੍ਰੀਮੀਅਰ 10 ਵੱਖ-ਵੱਖ ਭਾਸ਼ਾਵਾਂ ’ਚ ਸਿਨੇਮਾਘਰਾਂ ’ਚ ਕੀਤਾ ਜਾ ਰਿਹਾ ਹੈ। ਨਾ ਸਿਰਫ ਸਪਾਈਡਰ ਮੈਨ ਫ੍ਰੈਂਚਾਇਜ਼ੀ ਨੇ ਭਾਰਤੀ ਬਾਕਸ ਆਫਿਸ ’ਤੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਸਗੋਂ ਸਪਾਈਡਰ ਮੈਨ ਦੇਸ਼ ਦਾ ਸਭ ਤੋਂ ਪਿਆਰਾ ਸੁਪਰਹੀਰੋ ਵੀ ਹੈ ਤੇ ਸਾਲਾਂ ਤੋਂ ਇਸ ਦੀ ਮੰਗ ਹੈ ਕਿਉਂਕਿ ਸਪਾਈਡਰ ਮੈਨ ਦੇ ਦੇਸ਼ ਭਰ ’ਚ ਜਨੂੰਨੀ ਫੈਨਜ਼ ਹਨ, ਇਸ ਲਈ ਨਿਰਮਾਤਾਵਾਂ ਨੇ ਇਸ ਨੂੰ ਸਾਰੇ ਭਾਰਤੀਆਂ ਦੇ ਨੇੜੇ ਲਿਆਉਣ ਦਾ ਇਕ ਵਿਲੱਖਣ ਤਰੀਕਾ ਲੱਭਿਆ ਹੈ, ਜਿਸ ਨਾਲ ਇਹ ਇਕ ਪੈਨ ਇੰਡੀਆ ਫ਼ਿਲਮ ਹੋਣ ਦੇ ਨਾਲ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਬਣ ਗਈ ਹੈ।

ਅੰਗਰੇਜ਼ੀ ਤੋਂ ਇਲਾਵਾ ‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ ਤੇ ਬੰਗਾਲੀ ’ਚ ਰਿਲੀਜ਼ ਹੋਵੇਗੀ। ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ 2 ਜੂਨ, 2023 ਨੂੰ ‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਨੂੰ ਰਿਲੀਜ਼ ਕਰੇਗੀ।

Add a Comment

Your email address will not be published. Required fields are marked *