ਕਾਂਗਰਸ ਕੋਲ ਕੋਈ ਵਿਚਾਰਧਾਰਾ ਨਹੀਂ ਬਚੀ: ਸਿੰਧੀਆ

ਨਵੀਂ ਦਿੱਲੀ, 5 ਅਪਰੈਲ-: ਕੇਂਦਰੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਅੱਜ ਰਾਹੁਲ ਗਾਂਧੀ ਅਤੇ ਕਾਂਗਰਸ ’ਤੇ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਕੋਲ ਦੇਸ਼ ਖ਼ਿਲਾਫ਼ ਕੰਮ ਕਰਨ ਵਾਲੇ ‘ਦੇਸ਼ਧ੍ਰੋਹੀਆਂ’ ਤੋਂ ਇਲਾਵਾ ਕੋਈ ਵਿਚਾਰਧਾਰਾ ਨਹੀਂ ਬਚੀ ਹੈ। ਭਾਜਪਾ ਆਗੂ ਨੇ ਮਾਣਹਾਨੀ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਰਾਹੁਲ ਗਾਂਧੀ ਨੂੰ ‘ਵਿਸ਼ੇਸ਼ ਤਵੱਜੋ’ ਦੇਣ ਲਈ ਕਾਂਗਰਸ ਖ਼ਿਲਾਫ਼ ਹੱਲਾ ਬੋਲਿਆ ਹੈ। ਸਿੰਧੀਆ ਨੇ ਰਾਹੁਲ ਗਾਂਧੀ ’ਤੇ ਹਮਲੇ ਕਰਦੇ ਹੋਏ ਕਿਹਾ ਕਿ ਇਸ ਪਾਰਟੀ ਨੇ ਪੱਛੜੇ ਵਰਗਾਂ ਦਾ ਅਪਮਾਨ ਕੀਤਾ ਹੈ, ਹਥਿਆਰਬੰਦ ਬਲਾਂ ਦੀ ਬਹਾਦਰੀ ਦਾ ਸਬੂਤ ਮੰਗਿਆ ਹੈ ਤੇ ਚੀਨ ਵੱਲੋਂ ਸੈਨਿਕਾਂ ਨੂੰ ਕੁੱਟੇ ਜਾਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਕੋਲ ਕੋਈ ਵਿਚਾਰਧਾਰਾ ਨਹੀਂ ਬਚੀ ਹੈ। ਇਸ ਕੋਲ ਹੁਣ ਸਿਰਫ਼ ਇਕ ਵਿਚਾਰਧਾਰਾ ਬਚੀ ਹੈ ਜੋ ਕਿ ਦੇਸ਼ਧ੍ਰੋਹ ਦੀ ਹੈ, ਇਕ ਵਿਚਾਰਧਾਰਾ ਜੋ ਦੇਸ਼ ਖ਼ਿਲਾਫ਼ ਕੰਮ ਕਰਦੀ ਹੈ।’’

Add a Comment

Your email address will not be published. Required fields are marked *