ਵਿਦੇਸ਼ ‘ਚ ਆਪਰੇਸ਼ਨ ਕਰਵਾਉਣਗੇ ਅਈਅਰ, WTC ਫਾਈਨਲ ਵੀ ਨਹੀਂ ਖੇਡਣਗੇ

ਕੇਕੇਆਰ ਦੇ ਨਿਯਮਤ ਕਪਤਾਨ ਅਤੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਆਪਣੀ ਸੱਟ ਕਾਰਨ ਆਈਪੀਐਲ ਦੇ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ ਉਹ ਜੂਨ ‘ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਖੇਡਦੇ ਨਜ਼ਰ ਨਹੀਂ ਆਉਣਗੇ। ਅਈਅਰ ਦੇ ਬਾਹਰ ਹੋਣ ਦਾ ਕਾਰਨ ਉਸ ਦੀ ਪਿੱਠ ਦੀ ਸੱਟ ਹੈ, ਜਿਸ ਨੂੰ ਠੀਕ ਕਰਨ ਲਈ ਉਸ ਨੇ ਸਰਜਰੀ ਕਰਵਾਉਣਗੇ। ਖਬਰਾਂ ਮੁਤਾਬਕਪਿੱਠ ਦੀ ਸੱਟ ਤੋਂ ਪੀੜਤ ਸ਼੍ਰੇਅਸ ਅਈਅਰ ਨੇ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਹੈ। 

ਇਸ ਸਰਜਰੀ ਦੇ ਕਾਰਨ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਆਈਪੀਐਲ 2023 ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ। ਉਹ ਵਿਦੇਸ਼ ਜਾ ਕੇ ਜਸਪ੍ਰੀਤ ਬੁਮਰਾਹ ਦੀ ਤਰ੍ਹਾਂ ਸਰਜਰੀ ਕਰਵਾਉਣਗੇ। ਇਸ ਦੇ ਨਾਲ ਹੀ ਉਸ ਨੂੰ ਸਰਜਰੀ ਤੋਂ ਬਾਅਦ ਮੈਦਾਨ ‘ਤੇ ਪਰਤਣ ‘ਚ ਕਰੀਬ ਤਿੰਨ ਮਹੀਨੇ ਲੱਗਣਗੇ। ਸ਼੍ਰੇਅਸ ਇੰਨੇ ਸਮੇਂ ਬਾਅਦ ਹੀ ਮੈਦਾਨ ‘ਤੇ ਵਾਪਸੀ ਕਰਕੇ ਅਭਿਆਸ ਕਰ ਸਕਣਗੇ।

ਭਾਰਤ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਆਪਣੀ ਪਿੱਠ ਦੀ ਸੱਟ ਕਾਰਨ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਅਤੇ ਆਖਰੀ ਟੈਸਟ ਤੋਂ ਬਾਹਰ ਹੋ ਗਿਆ ਸੀ। ਇਸ ਸੱਟ ਤੋਂ ਬਾਅਦ ਉਹ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ‘ਚ ਵੀ ਨਹੀਂ ਖੇਡ ਸਕੇ ਸਨ। ਸ਼੍ਰੇਅਸ ਦੀ ਇਹ ਸੱਟ ਦਸੰਬਰ ‘ਚ ਬੰਗਲਾਦੇਸ਼ ਦੌਰੇ ਦੌਰਾਨ ਸਾਹਮਣੇ ਆਈ ਸੀ। ਹੁਣ ਅਈਅਰ ਨੇ ਇਸ ਸੱਟ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਈਅਰ ਤੋਂ ਪਹਿਲਾਂ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਿੱਠ ਦੀ ਸੱਟ ਦੀ ਸਮੱਸਿਆ ਨਾਲ ਜੂਝ ਰਹੇ ਸਨ। ਬੁਮਰਾਹ ਨੇ ਹਾਲ ਹੀ ਵਿੱਚ ਆਪਣੀ ਪਿੱਠ ਦੀ ਸਰਜਰੀ ਕਰਵਾਈ ਹੈ, ਫਿਲਹਾਲ ਉਹ ਸਰਜਰੀ ਤੋਂ ਬਾਅਦ ਤੇਜ਼ੀ ਨਾਲ ਠੀਕ ਹੋ ਰਿਹਾ ਹੈ।

Add a Comment

Your email address will not be published. Required fields are marked *