ਅੱਜ ਰਿਲੀਜ਼ ਹੋਵੇਗੀ ‘ਕੈਰੀ ਆਨ ਜੱਟਾ 3’ ਦੀ ਫਰਸਟ ਲੁੱਕ
April 4, 2023
![](http://mehakewattan.com/wp-content/uploads/2023/04/2023_4image_17_34_429164299carryonjatta3-ll.jpg)
ਚੰਡੀਗੜ੍ਹ – ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਫਰਸਟ ਲੁੱਕ ਅੱਜ ਯਾਨੀ 4 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਟੀਮ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਟੀਮ ਵਲੋਂ ਇਕ ਗਰੁੱਪ ਫੋਟੋ ਸਾਂਝੀ ਕੀਤੀ ਹੈ, ਜਿਸ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਸ਼ਿੰਦਾ ਗਰੇਵਾਲ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ, ਬੀਨੂੰ ਢਿੱਲੋਂ, ਨਾਸਿਰ ਚਿਨਓਟੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ ਤੇ ਕਵਿਤਾ ਕੌਸ਼ਿਕ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ‘ਕੈਰੀ ਆਨ ਜੱਟਾ 3’ ਦੁਨੀਆ ਭਰ ’ਚ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ, ਜਦਕਿ ਫ਼ਿਲਮ ਦੇ ਗੀਤ ਜਾਨੀ ਵਲੋਂ ਲਿਖੇ ਤੇ ਕੰਪੋਜ਼ ਕੀਤੇ ਗਏ ਹਨ।