ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਦੇ ਹਿਸਾਬ ਨਾਲ ਗਰਾਂਟ ਜਾਰੀ

ਪਟਿਆਲਾ, 3 ਅਪਰੈਲ-: ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਲਈ ਗਰਾਂਟ ਦੇ ਮਾਮਲੇ ਸਬੰਧੀ ਪੈਦਾ ਹੋਏ ਰੇੜਕੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਮੰਗ ’ਤੇ 30 ਕਰੋੜ ਰੁਪਏ ਪ੍ਰਤੀ ਮਹੀਨਾ ਗਰਾਂਟ ਦੇਣ ਦਾ ਕੀਤਾ ਗਿਆ ਵਾਅਦਾ ਅੱਜ ਆਖਰ ਪੁਗਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਤੀਹ ਕਰੋੜ ਰੁਪਏ ਮਹੀਨੇ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਲਈ 90 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ ਪਿਛਲੇ ਸਾਲ ਯੂਨੀਵਰਸਿਟੀ ਨੂੰ ਤਨਖਾਹਾਂ ਲਈ 150 ਕਰੋੜ ਅਤੇ ਹੋਰ ਖਰਚਿਆਂ ਲਈ 50 ਕਰੋੜ ਕੁੱਲ 200 ਕਰੋੜ ਰੁਪਏ ਦਿੱਤੇ ਸਨ ਪਰ ਇਸ ਵਿੱਤੀ ਸਾਲ ਦੇ ਬਜਟ ਦੌਰਾਨ ਤਨਖਾਹਾਂ ਲਈ 164 ਕਰੋੜ ਰੁਪਏ ਦੀ ਹੀ ਵਿਵਸਥਾ ਕੀਤੀ ਗਈ। ਇਸ ਦਾ ਯੂਨੀਵਰਸਿਟੀ ਖੇਮੇ ਦੇ ਨਾਲ ਨਾਲ ਰਾਜਸੀ ਹਲਕਿਆਂ ਵੱਲੋਂ ਵੀ ਵਿਰੋਧ ਕੀਤਾ ਜਾਣ ਲੱਗਾ ਸੀ ਪਰ ‘ਆਪ’ ਦੇ ਆਗੂਆਂ ਦਾ ਤਰਕ ਸੀ ਕਿ ਪਿਛਲੇ 50 ਕਰੋੜ ਤਾਂ ਸਰਕਾਰ ਨੇ ਵੈਸੇ ਹੀ ਵਿੱਤੀ ਮਦਦ ਵਜੋਂ ਵਾਧੂ ਦੇ ਦਿੱਤੇ ਸਨ, ਤਨਖਾਹਾਂ ਲਈ ਤਾਂ 150 ਕਰੋੜ ਹੀ ਰੱਖੇ ਗਏ ਸਨ ਜਦਕਿ ਐਤਕੀ ਉਸ ਤੋਂ 14 ਕਰੋੜ ਵੱਧ ਭਾਵ 164 ਕਰੋੜ ਰੁਪਏ ਰੱਖੇ ਗਏ ਹਨ।

Add a Comment

Your email address will not be published. Required fields are marked *