ਪਾਕਿ ਓਲੰਪੀਅਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਦੇਣ ਤੋਂ ਹਸਪਤਾਲ ਨੇ ਕੀਤਾ ਮਨ੍ਹਾ

ਲਾਹੌਰ–ਪਾਕਿਸਤਾਨ ਦੇ ਓਲੰਪੀਅਨ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਨੂੰ ਇਥੇ ਇਕ ਨਿੱਜੀ ਹਸਪਤਾਲ ਨੇ ਇਲਾਜ ਦਾ ਬਕਾਇਆ ਨਾ ਦੇਣ ’ਤੇ ਸੋਮਵਾਰ ਨੂੰ ਕਈ ਘੰਟਿਆਂ ਤਕ ਸੌਂਪਣ ਤੋਂ ਇਨਕਾਰ ਕਰ ਦਿੱਤਾ। ਮੰਜ਼ੂਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਮੰਜ਼ੂਰ ਜੂਨੀਅਰ ਦੇ ਨਾਂ ਨਾਲ ਮਸ਼ਹੂਰ 64 ਸਾਲਾ ਹੁਸੈਨ 1976 ਤੇ 1984 ਦੀਆਂ ਓਲੰਪਿਕ ਖੇਡਾਂ ਵਿਚ ਕ੍ਰਮਵਾਰ ਕਾਂਸੀ ਤੇ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਬਾਅਦ ’ਚ ਪਾਕਿਸਤਾਨ ਹਾਕੀ ਸੰਘ (ਪੀ. ਐੱਚ. ਐੱਫ.) ਨੇ ਇਸ ਮਾਮਲੇ ਦਾ ਨੋਟਿਸ ਲਿਆ ਤੇ 5 ਲੱਖ ਰੁਪਏ (ਪੀ. ਕੇ. ਆਰ.) ਦੇ ਭੁਗਤਾਨ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੂੰ ਸੌਂਪਿਆ ਗਿਆ।

Add a Comment

Your email address will not be published. Required fields are marked *