ਗਾਇਕ ਬੂਟਾ ਮੁਹੰਮਦ ਬਰੇਸ਼ੀਆਂ ’ਚ ਮਨਾਏ ਜਾ ਰਹੇ ਗੁਰਪੁਰਬ ’ਚ ਹੋਣਗੇ ਸੰਗਤਾਂ ਦੇ ਸਨਮੁੱਖ

ਰੋਮ – ਪੰਜਾਬੀ ਗਾਇਕੀ ’ਚ ਅਨੇਕਾਂ ਸੱਭਿਆਚਾਰਕ ਗੀਤਾਂ ਨਾਲ ਸਰੋਤਿਆਂ ’ਚ ਵਿਲੱਖਣ ਸਥਾਨ ਰੱਖਣ ਵਾਲੇ ਚਰਚਿਤ ਗਾਇਕ ਬੂਟਾ ਮੁਹੰਮਦ 9 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਵੀਓ (ਬਰੇਸ਼ੀਆਂ) ’ਚ ਮਨਾਏ ਜਾ ਰਹੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ’ਚ ਆਪਣੇ ਧਾਰਮਿਕ ਗੀਤਾਂ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਣ ਕਰਨ ਲਈ ਸੰਗਤਾਂ ਦੇ ਸਨਮੁੱਖ ਹੋਣਗੇ।

ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਵੀਓ ਦੇ ਪ੍ਰਧਾਨ ਅਮਰੀਕ ਲਾਲ ਦੋਲੀਕੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਨੇ ਵਿਸ਼ੇਸ਼ ਗਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਸੰਗਤ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ‘ਚ ਐੱਸ. ਐੱਸ. ਫਰਾਲਵੀ, ਮਨਦੀਪ ਦੋਲੀਕੇ, ਕੁਮਾਰ ਇਟਲੀ ਅਤੇ ਹੋਰ ਕੀਰਤਨੀ ਜਥੇ ਵੀ ਹਾਜ਼ਰੀ ਲਗਵਾਉਣਗੇ।

Add a Comment

Your email address will not be published. Required fields are marked *