ਸਾਬਕਾ ਕੈਨੇਡੀਅਨ MP ਦਾ ਅਹਿਮ ਬਿਆਨ, ਕਿਹਾ-ਕੈਨੇਡਾ ਦੇ ਜ਼ਿਆਦਾਤਰ ਸਿੱਖ ਖਾਲਿਸਤਾਨ ਦੇ ਪੱਖ ‘ਚ ਨਹੀਂ

ਭਾਰਤੀ ਮੂਲ ਦੇ ਕੈਨੇਡਾ ਦੇ ਪਹਿਲੇ ਕੈਬਨਿਟ ਮੰਤਰੀ ਹਰਬ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਦੇ ਜ਼ਿਆਦਾਤਰ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਹਨ। ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਧਾਲੀਵਾਲ ਨੇ ਇਹ ਗੱਲ ਕਹੀ। ਭਾਰਤ ਸਰਕਾਰ, ਖਾਸ ਕਰਕੇ ਕੈਨੇਡੀਅਨ ਮੀਡੀਆ ਵਿੱਚ ਖਾਲਿਸਤਾਨ ਪੱਖੀ ਕਾਰਕੁਨ ਅੰਮ੍ਰਿਤਪਾਲ ਸਿੰਘ ‘ਤੇ ਰੌਲੇ-ਰੱਪੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਾਬਕਾ ਮੰਤਰੀ ਨੇ ਕਿਹਾ ਕਿ “ਖਾਲਿਸਤਾਨ ਦੀ ਮੰਗ ਬਹੁਤ ਛੋਟੇ ਅਤੇ ਮਾਮੂਲੀ ਸਮੂਹਾਂ ਵੱਲੋਂ ਆਉਂਦੀ ਹੈ ਜਿਨ੍ਹਾਂ ਦੇ ਆਪਣੇ ਮਕਸਦ ਹਨ।”

1997 ਤੋਂ 2003 ਦਰਮਿਆਨ ਸਾਬਕਾ ਰਾਸ਼ਟਰੀ ਮਾਲ ਮੰਤਰੀ, ਮੱਛੀ ਪਾਲਣ ਅਤੇ ਸਮੁੰਦਰ ਮੰਤਰੀ ਅਤੇ ਕੁਦਰਤੀ ਸਰੋਤ ਮੰਤਰੀ ਰਹੇ ਧਾਲੀਵਾਲ ਨੇ ਕਿਹਾ ਕਿ “ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਖਾਲਿਸਤਾਨ ਦੀ ਬਜਾਏ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸਪੱਸ਼ਟ ਮੰਗ ਹੈ। ਮੈਂ ਇਹ ਮੁੱਦਾ ਸਾਬਕਾ ਪ੍ਰਧਾਨ ਮੰਤਰੀਆਂ ਆਈ ਕੇ ਗੁਜਰਾਲ, ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਕੋਲ ਉਠਾਇਆ ਸੀ। 1984 ਦੇ ਦੰਗਿਆਂ ਦੇ ਜ਼ਖਮ ਅਜੇ ਵੀ ਭਰੇ ਨਹੀਂ ਹਨ। ਲੋਕ ਜਵਾਬ ਚਾਹੁੰਦੇ ਹਨ।”

ਇਕ ਹੋਰ ਸਵਾਲ ਦੇ ਜਵਾਬ ਵਿਚ ਧਾਲੀਵਾਲ ਨੇ ਕਿਹਾ ਕਿ “ਇਹ ਝੰਡੇ ਯਕੀਨੀ ਤੌਰ ‘ਤੇ ਬਹੁਗਿਣਤੀ ਦੀ ਆਵਾਜ਼ ਨੂੰ ਨਹੀਂ ਦਰਸਾਉਂਦੇ।” ਧਾਲੀਵਾਲ ਮਹਿਸੂਸ ਕਰਦੇ ਹਨ ਕਿ “ਕੈਨੇਡਾ ਵਿੱਚ ਜੰਮੇ ਅਤੇ ਵੱਡੇ ਹੋਏ ਨੌਜਵਾਨ ਆਪਣੇ ਪੁਰਖਿਆਂ ਦੀ ਧਰਤੀ ਤੋਂ ਕੋਈ ਖਿੱਚ ਮਹਿਸੂਸ ਨਹੀਂ ਕਰਦੇ। ਇਸ ਦੀ ਬਜਾਏ ਉਹ ਮਾਚੂ ਪਿਚੂ, ਮੈਕਸੀਕੋ ਅਤੇ ਯੂਰਪੀਅਨ ਦੇਸ਼ਾਂ ਦੀ ਯਾਤਰਾ ਕਰਨਾ ਪਸੰਦ ਕਰਦੇ ਹਨ। ਭਾਰਤ ਦੀ ਯਾਤਰਾ ਨਾ ਕਰਨ ਸਬੰਧੀ ਉਹ ਟ੍ਰੈਫਿਕ ਭੀੜ ਅਤੇ ਸਫਾਈ ਦੀ ਕਮੀ  ਵਰਗੀਆਂ ਸਭ ਤੋਂ ਵੱਡੀਆਂ ਕਮੀਆਂ ਦਾ ਹਵਾਲਾ ਦਿੰਦੇ ਹਨ। 

Add a Comment

Your email address will not be published. Required fields are marked *