‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ

ਚੰਡੀਗੜ੍ਹ – ਲੰਘੀ 29 ਅਗਸਤ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਪੂਰੇ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਸੇ ਦੇ ਚਲਦਿਆਂ ਸਾਨੂੰ ਸਿੱਧੂ ਮੂਸੇ ਵਾਲਾ ਦੇ ਅਕਾਊਂਟ ’ਤੇ ਇਕ ਨਵੀਂ ਪੋਸਟ ਦੇਖਣ ਨੂੰ ਮਿਲੀ।

ਇਸ ਪੋਸਟ ’ਚ ਸਿੱਧੂ ਮੂਸੇ ਵਾਲਾ ਬੰਦੂਕ ਚੁੱਕੀ ਖੜ੍ਹੇ ਨਜ਼ਰ ਆ ਰਹੇ ਹਨ, ਜੋ ਉੱਪਰ ਵੱਲ ਦੇਖ ਰਹੇ ਹਨ। ਤਸਵੀਰ ਨਾਲ ਬੇਹੱਦ ਖ਼ਾਸ ਕੈਪਸ਼ਨ ਲਿਖੀ ਹੋਈ ਹੈ। ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ।’’

ਦੱਸ ਦੇਈਏ ਕਿ 14 ਘੰਟਿਆਂ ਅੰਦਰ ਹੀ ਤਸਵੀਰ ਨੂੰ 1.5 ਲੱਖ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ, ਉਥੇ 88 ਹਜ਼ਾਰ ਤੋਂ ਵੱਧ ਕੁਮੈਂਟਸ ਹੁਣ ਤਕ ਪੋਸਟ ’ਤੇ ਆ ਗਏ ਹਨ।

Add a Comment

Your email address will not be published. Required fields are marked *