UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ ‘ਤੇ ਲੱਗੇਗਾ ਵਾਧੂ ਚਾਰਜ

ਇਕ ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਯੂ.ਪੀ.ਆਈ. ਨਾਲ ਪੇਮੈਂਟ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਯੂ.ਪੀ.ਆਈ. ਨਾਲ ਪੇਮੈਂਟ ਕਰਨ ‘ਤੇ ਤੁਹਾਨੂੰ ਚਾਰਜ ਦੇਣਾ ਹੋਵੇਗਾ ਭਾਵ 1 ਅਪ੍ਰੈਲ ਤੋਂ ਜੀਪੇ (GPay), ਫੋਨਪੇਅ, ਪੇਟੀਐੱਮ ਐਪ ਨਾਲ ਪੇਮੈਂਟ ਕਰਨ ‘ਤੇ ਚਾਰਜ ਦੇਣਾ ਪੈ ਸਕਦਾ ਹੈ। ਜੇਕਰ ਤੁਸੀਂ 2000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਪੈ ਸਕਦਾ ਹੈ। ਹਾਲ ਹੀ ‘ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਇਕ ਸਰਕੁਲਰ ਜਾਰੀ ਕੀਤਾ ਹੈ ਜਿਸ ‘ਚ 1 ਅਪ੍ਰੈਲ ਤੋਂ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੇ ਰਾਹੀਂ ਮਰਚੇਂਟ ਟਰਾਂਸਜੈਕਸ਼ਨ ‘ਤੇ ਪ੍ਰੀਪੇਡ ਪੇਮੈਂਟ ਇੰਸਟੂਮੈਂਟਸ (ਪੀ.ਪੀ.ਆਈ.) ਫੀਸ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। ਐੱਨ.ਪੀ.ਸੀ.ਆਈ ਨੇ ਸਰਕੁਲਰ ‘ਚ ਕਿਹਾ ਹੈ ਕਿ 2,000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ਕਰਨ ‘ਤੇ ਯੂ.ਪੀ.ਆਈ. ‘ਤੇ ਪੀ.ਪੀ.ਆਈ. ਦਾ ਇਸਤੇਮਾਲ ਕਰਨ ‘ਤੇ 1.1 ਫ਼ੀਸਦੀ (ਜਿੰਨੀ ਪੇਮੈਂਟ ਕਰ ਰਹੇ ਹਨ, ਉਸ ਹਿਸਾਬ ਨਾਲ) ਦਾ ਇੰਟਰਚਾਰਜ ਦੇਣਾ ਹੋਵੇਗਾ। 

ਜੇਬ ‘ਤੇ ਪਵੇਗਾ ਅਸਰ 
ਜਿੱਥੇ ਇੱਕ ਪਾਸੇ ਮਹਿੰਗਾਈ ਇੰਨੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵੀ ਵਧਣ ਵਾਲਾ ਹੈ। ਜਿੱਥੇ ਉਪਭੋਗਤਾਵਾਂ ਦੀਆਂ ਜੇਬਾਂ ‘ਤੇ ਬੋਝ ਵਧੇਗਾ। ਇਸ ਦੇ ਨਾਲ ਹੀ ਇਹ ਖ਼ਬਰ ਪੇਟੀਐੱਮ, ਫੋਨਪੇ ਅਤੇ ਗੂਗਲ ਪੇਅ ਵਰਗੀਆਂ ਐਪਸ ਲਈ ਵੱਡੀ ਰਾਹਤ ਲੈ ਕੇ ਆਈ ਹੈ। ਇਸ ਨਾਲ ਕੰਪਨੀਆਂ ਦੀ ਆਮਦਨ ਵਧਾਉਣ ‘ਚ ਮਦਦ ਮਿਲੇਗੀ।

ਦੱਸ ਦੇਈਏ ਕਿ ਜਿਸ ਤਰ੍ਹਾਂ ਯੂ.ਪੀ.ਆਈ. ਭੁਗਤਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਓਨੀ ਹੀ ਤੇਜ਼ੀ ਨਾਲ ਸਾਈਬਰ ਧੋਖਾਧੜੀ ਵੀ ਵਧਦੀ ਜਾ ਰਹੀ ਹੈ। ਅਜਿਹੇ ‘ਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਯੂ.ਪੀ.ਆਈ ਭੁਗਤਾਨ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਤੁਹਾਨੂੰ ਇੱਥੇ ਦੱਸ ਰਹੇ ਹਾਂ।

Add a Comment

Your email address will not be published. Required fields are marked *