ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ

ਮੁੰਬਈ – ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਇਨ੍ਹੀਂ ਦਿਨੀਂ ਫ਼ਿਲਮਾਂ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਚਰਚਾ ’ਚ ਆ ਗਈ ਹੈ। ਕੁਝ ਹਫ਼ਤੇ ਪਹਿਲਾਂ ਲੈਕਮੇ ਫੈਸ਼ਨ ਵੀਕ ਹੋਇਆ ਸੀ, ਜਿਸ ’ਚ ਤਾਪਸੀ ਨੂੰ ਲਾਲ ਰੰਗ ਦੀ ਡਰੈੱਸ ਪਹਿਨ ਕੇ ਰੈਂਪ ’ਤੇ ਵਾਕ ਕਰਦੇ ਦੇਖਿਆ ਗਿਆ ਸੀ। ਤਾਪਸੀ ਨੇ ਇਸ ਪਹਿਰਾਵੇ ਦੇ ਨਾਲ ਮਾਂ ਲਕਸ਼ਮੀ’ ਦੀ ਮੂਰਤੀ ਦਾ ਬਣਿਆ ਹੈਵੀ ਨੈੱਕਪੀਸ ਪਹਿਨਿਆ ਸੀ। ਬਸ ਫਿਰ ਕੀ ਸੀ, ਤਾਪਸੀ ਦੇ ਇਸ ਨੈੱਕਪੀਸ ਨੂੰ ਦੇਖਦਿਆਂ ਹੀ ਲੋਕਾਂ ਨੇ ਅਦਾਕਾਰਾ ਨੂੰ ਘੇਰ ਲਿਆ ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਤਾਪਸੀ ’ਤੇ ਹੁਣ ਇਸ ਮਾਮਲੇ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਹੈ। ਤਾਪਸੀ ਖ਼ਿਲਾਫ਼ ਇਕਲਵਿਆ ਸਿੰਘ ਗੌੜ ਨਾਂ ਦੇ ਵਿਅਕਤੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਇਹ ਵਿਅਕਤੀ ਮੁਨਾਵਰ ਫਾਰੂਕੀ ਦੇ ਇੰਦੌਰ ਸ਼ੋਅ ’ਤੇ ਵੀ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ। ਇਕਲਵਿਆ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਤਾਪਸੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਭਗਵਾਨ ਲਕਸ਼ਮੀ ਦੀ ਮੂਰਤੀ ਦੇ ਬਣੇ ਨੈੱਕਪੀਸ ਨੂੰ ਰੀਵੀਲਿੰਗ ਪਹਿਰਾਵੇ ਨਾਲ ਪਹਿਨ ਕੇ ਠੀਕ ਨਹੀਂ ਕੀਤਾ ਹੈ।

ਏਕਲਵਿਆ ਨੇ ਤਾਪਸੀ ਖ਼ਿਲਾਫ਼ ਛਤਰੀਪੁਰਾ ਪੁਲਸ ਸਟੇਸ਼ਨ ਇੰਦੌਰ ’ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕਲਵਿਆ ਭਾਜਪਾ ਵਿਧਾਇਕ ਮਾਲਿਨੀ ਦਾ ਪੁੱਤ ਹੈ। ਥਾਣੇ ਦੇ ਐੱਸ. ਐੱਚ. ਓ. ਨੇ ਏ. ਐੱਨ. ਆਈ. ਨੂੰ ਦੱਸਿਆ, ‘‘ਸਾਨੂੰ ਇਹ ਸ਼ਿਕਾਇਤ ਏਕਲਵਿਆ ਗੌੜ ਤੋਂ ਮਿਲੀ ਹੈ। ਤਾਪਸੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 12 ਮਾਰਚ ਨੂੰ ਅਦਾਕਾਰਾ ਮਾਂ ਲਕਸ਼ਮੀ ਵਾਲਾ ਨੈੱਕਪੀਸ ਪਹਿਨ ਕੇ ਰੈਂਪ ’ਤੇ ਚੱਲਦੀ ਨਜ਼ਰ ਆਈ ਸੀ।’’ ਸ਼ਿਕਾਇਤ ’ਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ।

ਤਾਪਸੀ ਨੇ ਸੋਸ਼ਲ ਮੀਡੀਆ ’ਤੇ ਇਸ ਆਊਟਫਿੱਟ ’ਚ ਇਕ ਤਸਵੀਰ ਸਾਂਝੀ ਕੀਤੀ ਹੈ। ਨਾਲ ਹੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਇਹ ਦੱਸਦੀ ਨਜ਼ਰ ਆ ਰਹੀ ਹੈ ਕਿ ਉਹ ਅਜਿਹਾ ਪਹਿਰਾਵਾ ਪਹਿਨ ਕੇ ਕਿੰਨੀ ਖ਼ੁਸ਼ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਆਖਰੀ ਵਾਰ ਫ਼ਿਲਮ ‘ਬਲੱਰ’ ’ਚ ਨਜ਼ਰ ਆਈ ਸੀ।

Add a Comment

Your email address will not be published. Required fields are marked *