ਰੋਹਿਤ ਸ਼ਰਮਾ ਨੂੰ ਮਿਲ ਸਕਦੈ ਬ੍ਰੇਕ, ਸੂਰਿਆਕੁਮਾਰ ਹੋਣਗੇ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਵਰਕਲੋਡ ਪ੍ਰਬੰਧਨ ਨੂੰ ਲੈ ਕੇ ਇਸ ਸੀਜ਼ਨ ਦੇ ਕੁਝ ਆਈ.ਪੀ.ਐੱਲ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਸੂਰਿਆਕੁਮਾਰ ਯਾਦਵ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਟੀਮ ਦੀ ਅਗਵਾਈ ਕਰਨਗੇ। ਆਈ.ਪੀ.ਐੱਲ ਫਾਈਨਲ ਤੋਂ ਇਕ ਹਫ਼ਤੇ ਬਾਅਦ ਟੀਮ ਇੰਡੀਆ ਦਾ ਲੰਡਨ ਦੇ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਤੇ ਅਕਤੂਬਰ-ਨਵੰਬਰ ਵਿੱਚ ਟੀਮ ਇੰਡੀਆ ਨੇ ਘਰ ‘ਚ ਹੀ 50 ਓਵਰਾਂ ਦਾ ਵਿਸ਼ਵ ਕੱਪ ਖੇਡਣਾ ਹੈ। ਵੈਸੇ ਵੀ ਰੋਹਿਤ ਦਾ ਸੱਟਾਂ ਦਾ ਪੁਰਾਣਾ ਇਤਿਹਾਸ ਰਿਹਾ ਹੈ। ਉਹ ਦੋਵੇਂ ਮੋਰਚਿਆਂ ‘ਤੇ ਭਾਰਤ ਦੀ ਕਪਤਾਨੀ ਕਰ ਰਹੇ ਹਨ ਤੇ ਅਜਿਹੇ ‘ਚ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਣਗੇ।

ਮੰਨਿਆ ਜਾ ਰਿਹਾ ਹੈ ਕਿ ਰੋਹਿਤ ਆਈ.ਪੀ.ਐੱਲ ਦੇ ਚੋਣਵੇਂ ਮੈਚਾਂ ਵਿੱਚ ਖੇਡਣਗੇ, ਹਾਲਾਂਕਿ ਉਹ ਟੀਮ ਦੇ ਨਾਲ ਯਾਤਰਾ ਕਰਨਾ ਜਾਰੀ ਰੱਖਣਗੇ। ਜਦੋਂ ਉਹ ਨਹੀਂ ਖੇਡ ਰਹੇ ਹੋਣਗੇ ਤਾਂ ਉਹ ਸੂਰਿਆਕੁਮਾਰ ਨੂੰ ਡਗਆਊਟ ਤੋਂ ਗਾਈਡ ਕਰਦੇ ਨਜ਼ਰ ਆਉਣਗੇ। ਆਸਟ੍ਰੇਲੀਆ ਦੇ ਖਿਲਾਫ਼ ਹਾਲ ਹੀ ਦੀ ਵਨਡੇ ਸੀਰੀਜ਼ ਤੋਂ ਬਾਅਦ, ਰੋਹਿਤ ਨੇ ਕਿਹਾ ਸੀ ਕਿ ਇਹ ਖਿਡਾਰੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਆਈ.ਪੀ.ਐੱਲ ਵਿੱਚ ਆਪਣੀ ਫਰੈਂਚਾਇਜ਼ੀ ਲਈ ਬਾਹਰ ਆਉਂਦੇ ਹੋਏ ਰਾਸ਼ਟਰੀ ਡਿਊਟੀ ਲਈ ਆਪਣੇ ਆਪ ਨੂੰ ਫਿੱਟ ਰੱਖਣ।

ਰੋਹਿਤ ਨੇ ਕਿਹਾ ਸੀ ਕਿ ਹੁਣ ਇਹ ਸਭ ਫਰੈਂਚਾਈਜ਼ੀ ‘ਤੇ ਨਿਰਭਰ ਕਰਦਾ ਹੈ। ਉਹ ਹੁਣ ਉਹਨਾਂ ਦੇ ਮਾਲਕ ਹਨ। ਅਸੀਂ ਟੀਮਾਂ ਨੂੰ ਕੁਝ ਸੰਕੇਤ ਦਿੱਤੇ ਹਨ, ਪਰ ਆਖਿਰਕਾਰ ਇਹ ਫਰੈਂਚਾਇਜ਼ੀ ‘ਤੇ ਨਿਰਭਰ ਕਰਦਾ ਹੈ। ਸਾਰੇ ਖਿਡਾਰੀਆਂ ਨੂੰ ਆਪਣੇ ਸਰੀਰ ਦਾ ਖਿਆਲ ਰੱਖਣਾ ਪੈਂਦਾ ਹੈ। ਜੇਕਰ ਉਹ ਮਹਿਸੂਸ ਕਰਦੇ ਹਨ ਕਿ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ, ਤਾਂ ਉਹ ਇਸ ਬਾਰੇ ਗੱਲ ਕਰ ਸਕਦੇ ਹਨ। ਉਹ ਇੱਕ ਜਾਂ ਦੋ ਮੈਚਾਂ ਲਈ ਬ੍ਰੇਕ ਲੈ ਸਕਦੇ ਹਨ।

Add a Comment

Your email address will not be published. Required fields are marked *