ਖੰਨਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ

ਖੰਨਾ : ਖੰਨਾ ਵਿਖੇ ਭਿਆਨਕ ਸੜਕੀ ਹਾਦਸੇ ‘ਚ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਮਰਾਲਾ ਰੋਡ ‘ਤੇ ਸਲੌਦੀ ਪਿੰਡ ਕੋਲ ਟਿੱਪਰ ਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ‘ਚ ਟਰੱਕ ਡਰਾਈਵਰ, ਕੰਡਕਟਰ ਤੇ ਇੱਕ ਰਾਹਗੀਰ ਬਜ਼ੁਰਗ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਜਗਤਾਰ ਸਿੰਘ ਬਿੱਲਾ ਵਾਸੀ ਪਿੰਡ ਸਲਾਣਾ, ਹਰਿੰਦਰ ਯਾਦਵ ਵਾਸੀ ਬਿਹਾਰ ਤੇ ਸਤਨਾਮ ਸਿੰਘ ਵਾਸੀ ਲਲੌੜੀ ਵਜੋਂ ਹੋਈ।

ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਖੰਨਾ ਸਿਵਲ ਹਸਪਤਾਲ ‘ਚ ਮੌਜੂਦ ਮ੍ਰਿਤਕਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਇੱਕ ਟਰੱਕ ਸਮਰਾਲਾ ਤੋਂ ਖੰਨਾ ਵੱਲ ਜਾ ਰਿਹਾ ਸੀ ਅਤੇ ਟਿੱਪਰ ਖੰਨਾ ਤੋਂ ਆ ਰਿਹਾ ਸੀ। ਇਨ੍ਹਾਂ ਦੋਹਾਂ ਦੀ ਆਪਸ ‘ਚ ਸਮਰਾਲਾ ਰੋਡ ‘ਤੇ ਸਲੌਦੀ ਪਿੰਡ ਕੋਲ ਸਿੱਧੀ ਟੱਕਰ ਹੋ ਗਈ।

ਇਸ ਦੌਰਾਨ ਇੱਕ ਰਾਹਗੀਰ ਸਤਨਾਮ ਸਿੰਘ ਜੋ ਕਿ ਸਾਇਕਲ ‘ਤੇ ਸਵਾਰ ਸੀ, ਵੀ ਲਪੇਟ ‘ਚ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਜੇ. ਸੀ. ਬੀ. ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਣਾ ਪਿਆ। ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਕੋਲ 4 ਜ਼ਖ਼ਮੀ ਆਏ ਸੀ। ਇਨ੍ਹਾਂ ‘ਚੋਂ ਜਗਤਾਰ ਸਿੰਘ ਦੀ ਮੌਤ ਹੋ ਚੁੱਕੀ ਸੀ। 

Add a Comment

Your email address will not be published. Required fields are marked *