ਪਾਕਿਸਤਾਨ ‘ਚ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਗੁਰਦੁਆਰਾ ਸਾਹਿਬ

 ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰਿਆਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਪਾਕਿਸਤਾਨ ਸਥਿਤ ਸਰਗੋਧਾ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਬਹੁਤ ਹੀ ਵਿਅਸਤ ਅਤੇ ਹਫੜਾ-ਦਫੜੀ ਵਾਲੇ ਖੇਤਰ ‘ਚ ਸਥਿਤ ਸਿੱਖ ਗੁਰਦੁਆਰਾ, ਜਿਸ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੇਠਲੀ ਮੰਜ਼ਿਲ ਦੇ ਕਮਰਿਆਂ ‘ਚ ਚੱਲ ਰਹੀਆਂ ਹਨ, ਨੂੰ ਸਰਕਾਰੀ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ।

ਸਰਕਾਰੀ ਅੰਬਾਲਾ ਮੁਸਲਿਮ ਹਾਈ ਸਕੂਲ ਸਰਗੋਧਾ ਦਾ ਸਾਈਨ ਬੋਰਡ ਗੁਰਦੁਆਰੇ ਦੇ ਅਗਲੇ ਗੇਟ ’ਤੇ ਲੱਗੀਆਂ ਕੁਝ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ। ਸਿਖਰ ‘ਤੇ ਨਿਸ਼ਾਨ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦਾ ਗੁੰਬਦ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰੇ ਨੂੰ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਹੈ।

Add a Comment

Your email address will not be published. Required fields are marked *