ਦੇਸ਼ ਦੇ ਫਾਰੇਨ ਰਿਜ਼ਰਵ ‘ਚ ਬੰਪਰ ਉਛਾਲ, ਇਸ ਹਫਤੇ ਇੰਨਾ ਵਧਿਆ ਵਿਦੇਸ਼ੀ ਮੁਦਰਾ ਭੰਡਾਰ

ਨਵੀਂ ਦਿੱਲੀ – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਮਾਰਚ ਨੂੰ ਖ਼ਤਮ ਹਫ਼ਤੇ ਵਿਚ 12.798 ਅਰਬ ਡਾਲਰ ਵਧ ਕੇ 572.801 ਅਰਬ ਡਾਲਰ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ 2.39 ਅਰਬ ਡਾਲਰ ਤੱਕ ਘੱਟ ਕੇ ਤਿੰਨ ਮਹੀਨੇ ਦੇ ਹੇਠਲੇ ਪੱਧਰ 560.003 ਅਰਬ ਡਾਲਰ ਪਹੁੰਚ ਗਿਆ ਸੀ।

ਇਸ ਤੋਂ ਪਹਿਲਾਂ ਅਕਤੂਬਰ 2021 ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਅਮਰੀਕੀ ਡਾਲਰ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਸੀ। 

ਵਿਸ਼ਵਵਿਆਪੀ ਘਟਨਾਕ੍ਰਮ ਦੌਰਾਨ ਕੇਂਦਰੀ ਬੈਂਕ  ਦੇ ਰੁਪਏ ਦੀ ਵਟਾਂਦਰਾ ਦਰ ਵਿੱਚ ਤੇਜ਼ ਗਿਰਾਵਟ ਦਾ ਮੁਕਾਬਲਾ ਕਰਨ ਲਈ ਮੁਦਰਾ ਰਿਜ਼ਰਵ ਦੀ ਵਰਤੋਂ ਕਰਨ ਦੇ ਬਾਅਦ ਤੋਂ ਇਸ ਵਿਚ ਗਿਰਾਵਟ ਦੇਖੀ ਜਾ ਰਹੀ ਹੈ।

ਰਿਜ਼ਰਵ ਬੈਂਕ ਦੇ ਹਫਤਾਵਾਰੀ ਅੰਕੜਿਆਂ ਅਨੁਸਾਰ 17 ਮਾਰਚ ਨੂੰ ਖਤਮ ਹੋਏ ਹਫਤੇ ਵਿੱਚ ਭੰਡਾਰ ਦਾ ਇੱਕ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਸੰਪਤੀਆਂ  10.485 ਅਰਬ ਡਾਲਰ ਵੱਧ ਕੇ 505.348 ਅਰਬ ਡਾਲਰ ਹੋ ਗਿਆ। ਡਾਲਰਾਂ ਵਿੱਚ ਦਰਸਾਈ ਜਾਣ ਵਾਲੀ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਗੈਰ-ਯੂਐਸ ਮੁਦਰਾਵਾਂ ਜਿਵੇਂ ਕਿ ਯੂਰੋ, ਪੌਂਡ ਅਤੇ ਯੇਨ ਵਿੱਚ ਉਤਰਾਅ-ਚੜ੍ਹਾਅ ਦੇ ਪ੍ਰਭਾਵ ਸ਼ਾਮਲ ਹੁੰਦੇ ਹਨ।

ਰਿਜ਼ਰਵ ਬੈਂਕ ਨੇ ਕਿਹਾ ਕਿ ਰਿਪੋਰਟਿੰਗ ਹਫਤੇ ‘ਚ ਸੋਨੇ ਦੇ ਭੰਡਾਰ ਦਾ ਮੁੱਲ 2.187 ਅਰਬ ਡਾਲਰ ਵਧ ਕੇ 44.109 ਅਰਬ ਡਾਲਰ ਹੋ ਗਿਆ। ਅੰਕੜਿਆਂ ਅਨੁਸਾਰ, ਵਿਸ਼ੇਸ਼ ਡਰਾਇੰਗ ਰਾਈਟਸ (SDRs) ਵੀ 9.8 ਕਰੋੜ ਡਾਲਰ ਵਧ ਕੇ 18.219 ਅਰਬ ਡਾਲਰ ਹੋ ਗਿਆ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਦੇਸ਼ ਦੀ ਰਾਖਵੀਂ ਸਥਿਤੀ ਵੀ ਸਮੀਖਿਆ ਅਧੀਨ ਹਫ਼ਤੇ ਦੌਰਾਨ 2.9 ਕਰੋੜ ਡਾਲਰ ਵਧ ਕੇ 5.125 ਅਰਬ ਡਾਲਰ ਹੋ ਗਿਆ।

Add a Comment

Your email address will not be published. Required fields are marked *