ਭੂਮੀ ਪੇਡਨੇਕਰ ਨੇ ਸਭ ਨੂੰ ਦਿੱਤੀ ਪੇਪਰਲੈੱਸ ਸਕ੍ਰਿਪਟ ਪੜ੍ਹਨ ਦੀ ਸਲਾਹ

ਮੁੰਬਈ – ਬਾਲੀਵੁਡ ਸਟਾਰ ਤੇ ਕਲਾਈਮੇਟ ਯੋਧਾ ਭੂਮੀ ਪੇਡਨੇਕਰ ਨੇ ਭਾਰਤੀ ਫ਼ਿਲਮ ਇੰਡਸਟਰੀ ਨੂੰ ਪੇਪਰਲੈੱਸ ਸਕ੍ਰਿਪਟਸ ਪੜ੍ਹਨ ਦੀ ਆਦਤ ਪਾ ਕੇ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਲਈ ਕਿਹਾ ਹੈ।

ਜਦੋਂ ਆਪਣੇ ਗੈਰ-ਲਾਭਕਾਰੀ ਪਲੇਟਫਾਰਮ ‘ਕਲਾਈਮੇਟ ਵਾਰੀਅਰ’ ਭੂਮੀ ਵਲੋਂ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਗੱਲ ਆਉਂਦੀ ਹੈ ਤਾਂ ਭੂਮੀ ਨੇ ਰੇਖਾਂਕਿਤ ਕੀਤਾ ਹੈ ਕਿ ਕਿਵੇਂ ਫ਼ਿਲਮ ਉਦਯੋਗ ਵੀ ਪਲੈਨੇਟ ਨੂੰ ਸੁਰੱਖਿਅਤ ਰੱਖਣ ’ਚ ਯੋਗਦਾਨ ਪਾ ਸਕਦਾ ਹੈ। ਇਕ ਵੀਡੀਓ ’ਚ ਭੂਮੀ ਨੇ ਬੇਨਤੀ ਕੀਤੀ ਹੈ ਕਿ ਸਾਡੀ ਭਾਰਤੀ ਫ਼ਿਲਮ ਉਦਯੋਗ ਪਲੈਨੇਟ ਦੀ ਰੱਖਿਆ ਲਈ ਇਕ ਮਹੱਤਵਪੂਰਨ ਤੇ ਜ਼ਰੂਰੀ ਕਦਮ ਚੁੱਕ ਸਕਦੀ ਹੈ। ਆਓ ਪੇਪਰਲੈੱਸ ਸਕ੍ਰਿਪਟਸ ਨੂੰ ਪੜ੍ਹਨ ਦੀ ਆਦਤ ਪਾਈਏ ਤੇ ਇਸ ਧਰਤੀ ’ਤੇ ਨਰਮੀ ਨਾਲ ਚੱਲੀਏ।

ਭੂਮੀ ਨੂੰ ਸਮਾਜਿਕ ਮੁੱਦਿਆਂ ਤੇ ਜਲਵਾਯੂ ਸੁਰੱਖਿਆ ’ਤੇ ਲਗਾਤਾਰ ਕੰਮ ਕਰਨ ਲਈ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਲਈ ਰਾਸ਼ਟਰੀ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਉਹ ਹਾਲ ਹੀ ’ਚ ਪੀ. ਵੀ. ਆਰ. ਦੀ ਮੁਹਿੰਮ ਦਾ ਚਿਹਰਾ ਵੀ ਬਣੀ ਹੈ।

Add a Comment

Your email address will not be published. Required fields are marked *