ਪਹਿਲਾਂ ਅਮਰੀਕਾ ’ਤੇ ਲਗਾਇਆ ਦੋਸ਼ ਤੇ ਹੁਣ ਉਸੇ ਤੋਂ ਮਦਦ ਮੰਗ ਰਹੇ ਇਮਰਾਨ ਖਾਨ : ਖਵਾਜ਼ਾ ਆਸਿਫ਼
March 25, 2023
ਇਸਲਾਮਾਬਾਦ –ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਪਹਿਲਾਂ ਅਮਰੀਕਾ ’ਤੇ ਦੋਸ਼ ਲਗਾਉਣ ਅਤੇ ਹੁਣ ਉਸ ਤੋਂ ਮਦਦ ਮੰਗਣ ਲਈ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਨਿਸ਼ਾਨਾ ਵਿੰਨ੍ਹਿਆ। ਆਸਿਫ਼ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ ਦੇ ਸਹਿਯੋਗੀ ਨੇ ਅਮਰੀਕਾ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ, ਜਦਕਿ ਪਿਛਲੇ ਸਾਲ ਉਨ੍ਹਾਂ ਨੇ ਸੱਤਾ ਤੋਂ ਹਟਾਉਣ ਲਈ ਕਥਿਤ ਸਾਜ਼ਿਸ਼ ਰਚਣ ਲਈ ਇਕ ਚੋਟੀ ਦੇ ਅਮਰੀਕੀ ਡਿਪਲੋਮੈਟ ਦਾ ਨਾਂ ਲਿਆ ਸੀ।