ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਸ਼ੁੱਭ ’ਤੇ ਕੱਢੀ ਕੰਗਨਾ ਰਣੌਤ ਨੇ ਭੜਾਸ

ਚੰਡੀਗੜ੍ਹ – ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਕੰਗਨਾ ਕਿਸੇ ਨਾ ਕਿਸੇ ਮੁੱਦੇ ’ਤੇ ਆਪਣਾ ਪੱਖ ਰੱਖਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਟਵਿਟਰ ’ਤੇ ਇਕ ਰੀਟਵੀਟ ਕੀਤਾ ਸੀ, ਜਿਸ ’ਚ ਉਸ ਨੇ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਇਆ ਸੀ। ਇਸ ਟਵੀਟ ’ਚ ਵਾਇਰਲ ਹੋ ਰਹੇ ਮੀਮ ‘ਪੁਲਸ ਆ ਗਈ ਪੁਲਸ’ ਨੂੰ ਕੋਟ ਕੀਤਾ ਗਿਆ ਹੈ। ਨਾਲ ਹੀ ਕੰਗਨਾ ਨੇ ਦਿਲਜੀਤ ਨੂੰ ਟੈਗ ਕਰਕੇ ਲਿਖਿਆ ਹੈ, ‘‘ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’’ ਦੱਸ ਦੇਈਏ ਕਿ ਇਸ ਤੋਂ ਬਾਅਦ ਕੰਗਨਾ ਨੇ ਗਾਇਕ ਸ਼ੁੱਭ ਦੀ ਇਕ ਪੋਸਟ ਨੂੰ ਸਾਂਝਾ ਕਰਦਿਆਂ ਉਸ ’ਤੇ ਭੜਾਸ ਕੱਢੀ ਹੈ। ਅਸਲ ’ਚ ਸ਼ੁੱਭ ਨੇ ਭਾਰਤੀ ਨਕਸ਼ੇ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਨੁਕਸਾਨਿਆ ਗਿਆ ਦਿਖਾਇਆ ਗਿਆ ਹੈ। ਇਸੇ ’ਤੇ ਕੰਗਨਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕੰਗਨਾ ਨੇ ਲਿਖਿਆ, ‘‘ਇਹ ਖ਼ਾਲਿਸਤਾਨੀ ਵਾਇਰਸ ਵਾਲੀ ਬੀਮਾਰੀ ਉਥੇ ਕਾਫੀ ਪੰਜਾਬੀ ਸੈਲੇਬ੍ਰਿਟੀਜ਼ ਨੂੰ ਫੜੀ ਬੈਠੀ ਹੈ। ਭਾਰਤ ਦੇ ਨਕਸ਼ੇ ’ਚ ਉਸ ਦਾ ਗਲਾ ਵੱਢਣਾ ਵੱਡਾ ਕਾਨੂੰਨੀ ਜੁਰਮ ਹੈ। ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੋ ਦਿਨ ਜੇਲ ਦੀ ਹਵਾ ਖਵਾ ਕੇ ਇਨ੍ਹਾਂ ਦੇ ਦਿਮਾਗ ਦੇ ਖ਼ਾਲਿਸਤਾਨ ’ਚ ਜਵਾਬ ਭਰ ਦਿਓ।’’

Add a Comment

Your email address will not be published. Required fields are marked *