IPL 2023 : ਪੰਜਾਬ ਕਿੰਗਜ਼ ਨੂੰ ਝਟਕਾ, ਇਹ ਦਿੱਗਜ਼ ਖਿਡਾਰੀ ਟੂਰਨਾਮੈਂਟ ਤੋਂ ਬਾਹਰ

ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਤੋਂ ਬਾਹਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜੌਨੀ ਜੂਨ ‘ਚ ਲੀਗ ਤੋਂ ਬਾਅਦ ਤਿੰਨ ਹਫਤਿਆਂ ਦੇ ਅੰਦਰ ਖੇਡੀ ਜਾਣ ਵਾਲੀ ਐਸ਼ੇਜ਼ ਦੀ ਤਿਆਰੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਪਿਛਲੇ ਸਾਲ ਸਤੰਬਰ ‘ਚ ਗੋਲਫ ਕੋਰਸ ‘ਤੇ ਹੋਏ ਹਾਦਸੇ ਕਾਰਨ ਬੇਅਰਸਟੋ ਦੇ ਕਈ ਫਰੈਕਚਰ ਹੋ ਗਏ ਸਨ। ਉਸਦਾ ਗਿੱਟਾ ਅਤੇ ਇੱਕ ਲਿਗਾਮੈਂਟ ਫਟ ਗਿਆ ਸੀ। ਉਸ ਦੀ ਖੱਬੀ ਲੱਤ ਦੀ ਸਰਜਰੀ ਹੋਈ ਹੈ।

ਬੇਅਰਸਟੋ ਮਾਰਚ ਦੇ ਅਖੀਰ ਵਿੱਚ ਆਈ.ਪੀ.ਐੱਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋਏ ਸਨ ਪਰ ਉਹਨਾਂ ਦੇ ਫਿੱਟ ਹੋਣ ਦੀ ਸੰਭਾਵਨਾ ਨਹੀਂ ਹੈ। ਬੇਅਰਸਟੋ ਨੇ ਹਾਲ ਹੀ ‘ਚ ਨੈੱਟ ‘ਤੇ ਅਭਿਆਸ ਸ਼ੁਰੂ ਕੀਤਾ ਪਰ ਉਹ 31 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਅਜੇ ਵੀ ਫਿੱਟ ਨਹੀਂ ਹੈ। ਬੇਅਰਸਟੋ ਦੀ ਥਾਂ ‘ਤੇ ਕਿਸ ਖਿਡਾਰੀ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ, ਇਸ ਬਾਰੇ ਪੰਜਾਬ ਕਿੰਗਜ਼ ਵੱਲੋਂ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਬੇਅਰਸਟੋ ਨੇ ਆਈ.ਪੀ.ਐੱਲ ਵਿੱਚ ਹੁਣ ਤੱਕ 39 ਮੈਚ ਖੇਡੇ ਹਨ, ਜਿਸ ਵਿੱਚ 35.86 ਦੀ ਔਸਤ ਅਤੇ 142.65 ਦੀ ਸਟ੍ਰਾਈਕ ਰੇਟ ਨਾਲ 1291 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇੱਕ ਸੈਂਕੜਾ ਅਤੇ 9 ਅਰਧ ਸੈਂਕੜੇ ਵੀ ਲਗਾਏ ਹਨ। ਪਿਛਲੇ ਸੀਜ਼ਨ ‘ਚ ਉਸ ਨੇ 144.57 ਦੀ ਸਟ੍ਰਾਈਕ ਰੇਟ ਨਾਲ 253 ਦੌੜਾਂ ਬਣਾਈਆਂ ਸਨ। ਫਰੈਂਚਾਇਜ਼ੀ ਹੁਣ ਜਲਦ ਹੀ ਪੰਜਾਬ ਕਿੰਗਜ਼ ਦੇ ਬਦਲ ਦੀ ਤਲਾਸ਼ ਕਰੇਗੀ। ਉਹ 1 ਅਪ੍ਰੈਲ ਨੂੰ ਮੋਹਾਲੀ ‘ਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਟੀਮ ਪਲੇਆਫ ਵਿੱਚ ਥਾਂ ਨਹੀਂ ਬਣਾ ਸਕੀ।

Add a Comment

Your email address will not be published. Required fields are marked *