ਪੱਛਮ ਆਧਾਰਿਤ ਖ਼ਾਲਿਸਤਾਨੀ ਗੱਠਜੋੜ ਅੰਮ੍ਰਿਤਪਾਲ ਸਿੰਘ ਲਈ ਚਲਾ ਰਿਹੈ ਆਨਲਾਈਨ ਪ੍ਰਾਪੇਗੰਡਾ

ਫਰਾਰ ਹੋਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ’ਚ ਸੋਸ਼ਲ ਮੀਡੀਆ ਮੁਹਿੰਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਪੱਛਮ ਆਧਾਰਿਤ ਭਾਰਤ ਵਿਰੋਧੀ ਗੱਠਜੋੜ ਦੁਬਈ ਦੇ ਸਾਬਕਾ ਟੈਕਸੀ ਡਰਾਈਵਰ ਨੂੰ ਬਚਾਉਣ ਲਈ ਵੱਡੇ ਤਾਲਮੇਲ ਵਾਲੇ ਪ੍ਰਾਪੇਗੰਡਾ ਨੂੰ ਚਲਾ ਰਿਹਾ ਹੈ, ਜਿਸ ਦੇ ਬੰਦਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਤਕ ਦੀਆਂ ਧਮਕੀਆਂ ਦਿੱਤੀਆਂ ਹਨ।  ਪੰਜਾਬ ਪੁਲਸ ਦੇ ਦੋ ਦਿਨਾਂ ਤੱਕ ਉਸ ਦਾ ਪਿੱਛਾ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਮਿਲੇ ਜਵਾਬ ਨੇ ਉਹ ਗੱਲ ਸਾਹਮਣੇ ਲਿਆਂਦੀ ਹੈ, ਜੋ ਕਈ ਮਹੀਨਿਆਂ ਤੋਂ ਭਵਿੱਖਬਾਣੀ ਕਰ ਰਹੇ ਹਨ ਕਿ ਉਸ ਦੀਆਂ ਸਰਗਰਮੀਆਂ ਨੂੰ ਵਿਸ਼ਵ-ਵਿਆਪੀ ਖ਼ਾਲਿਸਤਾਨੀ ਪੱਖੀ ਗੱਠਜੋੜ ਵੱਲੋਂ ਪੂਰੀ ਤਰ੍ਹਾਂ ਸਮਰਥਨ ਪ੍ਰਾਪਤ ਹੈ।

ਟਵੀਟਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ’ਚ ਉਸ ਦੇ ਗੱਠਜੋੜ ਦੇ ਮੁੱਖ ਮੈਂਬਰਾਂ ਨਾਲ ਖ਼ਾਲਿਸਤਾਨੀ ਬਿਰਤਾਂਤ ਨੂੰ ਹੁਲਾਰਾ ਦੇਣ ਵਾਲੇ ਭਾਰਤ-ਵਿਰੋਧੀ ਪ੍ਰਚਾਰ ਨੂੰ ਅੱਗੇ ਵਧਾਉਣ ’ਚ ਪੱਛਮ ਦੀ ਭੂਮਿਕਾ ਹੈ। ਅੰਮ੍ਰਿਤਪਾਲ ਦੇ ਸਮਰਥਨ ’ਚ ਟਵੀਟਾਂ ਦੇ ਵਿਸ਼ਲੇਸ਼ਣ ਨੇ ਪੰਜਾਬ ’ਚ ਪੈਰ ਜਮਾਉਣ ਦੇ ਉਨ੍ਹਾਂ ਦੇ ਵੱਡੇ ਟੀਚੇ ਦੇ ਹਿੱਸੇ ਵਜੋਂ ਪ੍ਰਾਪੇਗੰਡਾ ਨੂੰ ਬੜ੍ਹਾਵਾ ਦੇਣ ਵਾਲੇ ਗੱਠਜੋੜ ਦਾ ਪਰਦਾਫਾਸ਼ ਕੀਤਾ।

ਅੰਮ੍ਰਿਤਪਾਲ ਪੱਖੀ ਆਨਲਾਈਨ ਪ੍ਰਾਪੇਗੰਡਾ ਮੁਹਿੰਮ ’ਚ ਜਾਅਲੀ ਖਾਤੇ, ਖ਼ਾਲਿਸਤਾਨੀ ਸਮਰਥਕ, ਅਖੌਤੀ ਮਨੁੱਖੀ ਅਧਿਕਾਰਾਂ ਦੇ ਵਕੀਲ ਅਤੇ ਅਮਰੀਕਾ, ਯੂ. ਕੇ. ਅਤੇ ਕੈਨੇਡਾ ਦੇ ਸਿਆਸਤਦਾਨ ਸ਼ਾਮਲ ਹਨ, ਜੋ ਖ਼ਾਲਿਸਤਾਨੀਆਂ ਲਈ ਇਕ ਸੰਚਾਲਨ ਆਧਾਰ ਵਜੋਂ ਉੱਭਰਿਆ ਹੈ। ਕੈਨੇਡੀਅਨ ਸਿਆਸਤਦਾਨ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆੜ ’ਚ ਅੰਮ੍ਰਿਤਪਾਲ ਸਿੰਘ ਦਾ ਭਾਰੀ ਸਮਰਥਨ ਕਰ ਰਹੇ ਹਨ।

Add a Comment

Your email address will not be published. Required fields are marked *