ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲਿਆ ਪਹਿਲਾ ਵਿਦੇਸ਼ੀ ਨਿਵੇਸ਼

ਸ੍ਰੀਨਗਰ – ਦੁਬਈ ਸਥਿਤ ਬੁਰਜ ਖਲੀਫਾ ਬਣਾਉਣ ਵਾਲੀ ਕੰਪਨੀ ਐਮਾਰ ਜੰਮੂ-ਕਸ਼ਮੀਰ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਹਿਲੇ ਵਿਦੇਸ਼ੀ ਸਿੱਧੇ ਨਿਵੇਸ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਤਹਿਤ ਸ੍ਰੀਨਗਰ ਦੇ ਬਾਹਰਵਾਰ ਇੱਕ ਸ਼ਾਪਿੰਗ ਮਾਲ ਅਤੇ ਬਹੁਮੰਜ਼ਿਲਾ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ।

ਘਾਟੀ ਵਿੱਚ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ 500 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿੱਚ 10,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਸਮਰੱਥਾ ਹੈ। ਕੇਂਦਰ ਵੱਲੋਂ 2019 ਵਿੱਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਇਹ ਪਹਿਲਾ ਐਫਡੀਆਈ ਪ੍ਰੋਜੈਕਟ ਹੈ। ਨੀਂਹ ਪੱਥਰ ਸਮਾਗਮ ਵਿੱਚ ਐਮਾਰ ਗਰੁੱਪ ਦੇ ਸੀਈਓ ਅਮਿਤ ਜੈਨ, ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਅਤੇ ਅਦਾਕਾਰਾ ਨੀਤੂ ਚੰਦਰਾ ਮੌਜੂਦ ਸਨ। ਸਿਨਹਾ ਨੇ ਐਮਾਰ ਗਰੁੱਪ ਨੂੰ ਤਿੰਨ ਸਾਲਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਅਪੀਲ ਕੀਤੀ।

ਸਿਨਹਾ ਨੇ ਕਿਹਾ, ”ਜੇਕਰ ਸੰਸਦ ਕੰਪਲੈਕਸ ਦਾ ਕੰਮ 1.5 ਸਾਲ ਦੇ ਅੰਦਰ ਪੂਰਾ ਹੋ ਸਕਦਾ ਹੈ ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਉਮੀਦ ਕਰ ਸਕਦੇ ਹਾਂ।” ਕੰਪਨੀ ਦੇ ਨਿਵੇਸ਼ ‘ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਕ ਰੁਪਏ ਦੇ ਹਰ ਨਿਵੇਸ਼ ਨਾਲ ਨੌਂ ਰੁਪਏ ਦਾ ਹੋਰ ਨਿਵੇਸ਼ ਹੋਵੇਗਾ। ਇਸ ਤਰ੍ਹਾਂ, 500 ਕਰੋੜ ਰੁਪਏ ਦਾ ਨਿਵੇਸ਼ ਭਵਿੱਖ ਵਿੱਚ 5,000 ਕਰੋੜ ਰੁਪਏ ਦੇ ਨਿਵੇਸ਼ ਵਿੱਚ ਬਦਲ ਜਾਵੇਗਾ।

Add a Comment

Your email address will not be published. Required fields are marked *