ਹਫ਼ਤੇ ’ਚ ਸਿਰਫ਼ ਇਕ ਦਿਨ ਖਾਣਾ ਖਾਂਦੀ ਹੈ ਇਹ ਔਰਤ, ਬਿੱਲੀਆਂ ‘ਤੇ ਖਰਚ ਹੋ ਜਾਂਦੈ ਸਾਰਾ ਪੈਸਾ

ਲੰਡਨ : ਕਈ ਲੋਕ ਜਾਨਵਰਾਂ ਨੂੰ ਪਾਲਣ ‘ਚ ਬਹੁਤ ਦਿਲਚਸਪੀ ਰੱਖਦੇ ਹਨ। ਇਹ ਲੋਕ ਜਾਨਵਰਾਂ ਨਾਲ ਆਪਣੇ ਘਰ ਦੇ ਮੈਂਬਰਾਂ ਵਾਂਗ ਪੇਸ਼ ਆਉਂਦੇ ਹਨ। ਅਜਿਹਾ ਹੀ ਇਕ ਸ਼ੌਕ ਇੱਥੇ ਇਕ ਔਰਤ ਨੂੰ ਵੀ ਹੈ, ਜਿਸ ਨੇ ਆਪਣੇ ਘਰ ’ਚ 6 ਬਿੱਲੀਆਂ ਪਾਲ਼ੀਆਂ ਹੋਈਆਂ ਹਨ। ਇਹ ਔਰਤ ਆਪਣੀਆਂ ਬਿੱਲੀਆਂ ਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦਿੰਦੀ। 6 ਬਿੱਲੀਆਂ ਵਾਲੇ ਵੱਡੇ ਪਰਿਵਾਰ ਨੂੰ ਪਾਲਣ ‘ਚ ਕਦੇ-ਕਦੇ ਔਰਤ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਆਉਂਦੀਆਂ ਹਨ ਤੇ ਉਹ ਖੁਦ ਵੀ ਭੁੱਖੀ ਰਹਿ ਜਾਂਦੀ ਹੈ ਪਰ ਜਾਨਵਰਾਂ ਨੂੰ ਹਮੇਸ਼ਾ ਸਮੇਂ ’ਤੇ ਖਾਣਾ ਦਿੰਦੀ ਹੈ।

ਉੱਤਰੀ ਲੰਡਨ ’ਚ ਰਹਿਣ ਵਾਲੀ ਯਾਸਮੇਨ ਕਪਤਾਨ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਔਰਤ ਨੇ ਹਾਲ ਹੀ ‘ਚ ਦਾਅਵਾ ਕੀਤਾ ਕਿ ਉਹ ਹਫ਼ਤੇ ਵਿੱਚ ਸਿਰਫ਼ ਇਕ ਵਾਰ ਹੀ ਖਾਣਾ ਖਾਂਦੀ ਹੈ ਤਾਂ ਕਿ ਉਸ ਦੀਆਂ 6 ਬਿੱਲੀਆਂ ਪੇਟ ਭਰ ਕੇ ਖਾਣਾ ਖਾ ਸਕਣ। ਯੂਨਾਈਟਿਡ ਕਿੰਗਡਮ ‘ਚ ਰਹਿਣਾ ਔਰਤ ਲਈ ਬਹੁਤ ਮਹਿੰਗਾ ਹੋ ਰਿਹਾ ਹੈ। ਅਜਿਹੇ ‘ਚ ਔਰਤ ਨੂੰ ਖਾਣ-ਪੀਣ ਦਾ ਖਰਚਾ ਚੁਕਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। 46 ਸਾਲ ਦੀ ਯਾਸਮੇਨ ਕਪਤਾਨ ਪਿਛਲੇ ਇਕ ਸਾਲ ਤੋਂ ਹਫ਼ਤੇ ‘ਚ ਇਕ ਵਾਰ ਖਾਣਾ ਖਾਣ ਦੀ ਰੁਟੀਨ ਦੀ ਪਾਲਣਾ ਕਰ ਰਹੀ ਹੈ ਤਾਂ ਜੋ ਉਸ ਦੀਆਂ 6 ਬਿੱਲੀਆਂ ਪੇਟ ਭਰ ਕੇ ਖਾਣਾ ਖਾ ਸਕਣ। ਔਰਤ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਪਾਉਣ ਲਈ ਕਾਫੀ ਪੈਸਾ ਦਿੱਤਾ ਹੈ। ਇਨ੍ਹਾਂ ਦੀ ਉਮਰ ਜ਼ਿਆਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਛੱਡਣਾ ਠੀਕ ਨਹੀਂ ਹੈ। ਔਰਤ ਦਾ ਕਹਿਣਾ ਹੈ ਕਿ 60 ਪੌਂਡ ਬਿੱਲੀਆਂ ’ਤੇ ਖਰਚ ਕੀਤੇ ਜਾਂਦੇ ਹਨ।

ਔਰਤ ਨੇ ਅੱਗੇ ਕਿਹਾ ਕਿ ਜਦੋਂ ਮੈਨੂੰ ਪੈਸੇ ਮਿਲਦੇ ਹਨ ਤਾਂ ਇਹ ਸਾਰੇ ਉਨ੍ਹਾਂ ਦੇ ਖਾਣੇ ‘ਤੇ ਚਲੇ ਜਾਂਦੇ ਹਨ। ਇਹ ਪੈਸਾ ਬਿੱਲੀਆਂ ਦੇ ਕੂੜੇ, ਉਨ੍ਹਾਂ ਦੇ ਖਾਣੇ, ਬਿਸਕੁਟ ਅਤੇ ਦੁੱਧ ‘ਤੇ ਜਾਂਦਾ ਹੈ। ਉਸ ਦਾ ਸਾਰਾ ਪੈਸਾ ਇਨ੍ਹਾਂ ਚੀਜ਼ਾਂ ਵਿੱਚ ਚਲਾ ਜਾਂਦਾ ਹੈ। ਔਰਤ ਦਾ ਕਹਿਣਾ ਹੈ ਕਿ ਉਹ ਖਾਣਾ ਖਾਣ ਦੀ ਬਜਾਏ ਆਪਣੀ ਭੁੱਖ ਮਿਟਾਉਣ ਲਈ ਨਾਸ਼ਤੇ, ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਪੁਦੀਨੇ ਦੀ ਚਾਹ ਪੀਂਦੀ ਹੈ। ਉਨ੍ਹਾਂ ਦੇ ਭੋਜਨ ਵਿੱਚ ਆਮ ਤੌਰ ‘ਤੇ ਮਿਰਚ, ਪਿਆਜ਼ ਅਤੇ ਸਲਾਦ ਹੁੰਦੇ ਹਨ। ਔਰਤ ਨੇ ਕਿਹਾ ਕਿ ਮੇਰੇ ਸਾਥੀ ਮੇਰੇ ਲਈ ਬਹੁਤ ਚਿੰਤਤ ਹਨ ਪਰ ਮੈਨੂੰ ਹੁਣ ਇਸ ਦੀ ਆਦਤ ਹੋ ਗਈ ਹੈ। ਮੈਂ ਆਪਣੀਆਂ ਬਿੱਲੀਆਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ। ਉਹ ਮੇਰੇ ਨਾਲ 17 ਸਾਲਾਂ ਤੋਂ ਰਹਿ ਰਹੀਆਂ ਹਨ ਤੇ ਮੈਨੂੰ ਉਨ੍ਹਾਂ ਦੀ ਆਦਤ ਹੈ। ਦੱਸ ਦੇਈਏ ਕਿ ਸਾਲ 2022 ਵਿੱਚ ਔਰਤ ਨੇ ਸਰੀਰਕ ਕਮਜ਼ੋਰੀ ਕਾਰਨ ਨੌਕਰੀ ਛੱਡ ਦਿੱਤੀ ਸੀ। ਔਰਤ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਮੈਂ ਕੁਝ ਖਾ-ਪੀ ਨਹੀਂ ਰਹੀ। ਮੈਂ ਆਪਣੇ-ਆਪ ਨਾਲ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ।

Add a Comment

Your email address will not be published. Required fields are marked *