ਅਧਿਐਨ ‘ਚ ਖ਼ੁਲਾਸਾ, ਬਿੱਲੀਆਂ ਅਤੇ ਕੁੱਤੇ ਫੈਲਾ ਰਹੇ ਦਵਾਈਆਂ ਬੇਅਸਰ ਕਰਨ ਵਾਲਾ ਜੀਵਾਣੂ

ਨਵੀਂ ਦਿੱਲੀ – ਕੁੱਤੇ ਅਤੇ ਬਿੱਲੀਆਂ ਦੇ ਜ਼ਰੀਏ ਉਨ੍ਹਾਂ ਦੇ ਮਾਲਕਾਂ ’ਚ ਦਵਾਰੋਧਕ ਬਗ ਯਾਨੀ ਜੀਵਾਣੂ ਪਹੁੰਚ ਰਹੇ ਹਨ। ਅਜਿਹੇ ਲੋਕ ਜਦੋਂ ਹਸਪਤਾਲ ’ਚ ਭਰਤੀ ਹੁੰਦੇ ਹਨ ਤਾਂ ਸਰੀਰ ’ਚ ਇਨ੍ਹਾਂ ਜੀਵਾਣੂਆਂ ਦੀ ਵਜ੍ਹਾ ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਦਵਾਈਆਂ ਅਸਰ ਨਹੀਂ ਕਰਦੀਆਂ। ਇਹ ਖੁਲਾਸਾ ਇਕ ਤਾਜ਼ਾ ਅਧਿਐਨ ’ਚ ਹੋਇਆ ਹੈ। ਕੋਪਨਹੇਗਨ ’ਚ ਆਯੋਜਿਤ ਕਲੀਨੀਕਲ ਮਾਈਕ੍ਰੋਬਾਇਓਲਾਜੀ ਅਤੇ ਸੰਚਾਰੀ ਰੋਗਾਂ ’ਤੇ ਯੂਰੋਪੀਨ ਕਾਂਗਰਸ ’ਚ ਪੇਸ਼ ਇਕ ਨਵੇਂ ਸਰਵੇਖਣ ’ਚ ਇਹ ਗੱਲ ਕਹੀ ਗਈ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਇਨਸਾਨ ਵੀ ਆਪਣੇ ਪਾਲਤੂ ਜਨਵਰਾਂ ਨੂੰ ਇੰਝ ਹੀ ਖ਼ਤਰਨਾਕ ਸੂਖਮ ਜੀਵਾਣੂ ਦੇ ਰਹੇ ਹਨ। ਹਾਲਾਂਕਿ ਅਜੇ ਇਸ ਕ੍ਰਾਸ ਇਨਫੈਕਸ਼ਨ ਦੀ ਦਰ ਜ਼ਿਆਦਾ ਨਹੀਂ ਹੈ। ਬਰਲਿਨ ਦੀ ਚਰਿਤੇ ਯੂਨੀਵਰਸਿਟੀ ਹਸਪਤਾਲ ਦੇ ਡਾ. ਕਾਰੋਲਿਨ ਹਕਮਨ ਵੱਲੋਂ ਵੱਖ-ਵੱਖ ਹਸਪਤਾਲਾਂ ਦੇ 2800 ਅਜਿਹੇ ਮਰੀਜ਼ਾਂ ’ਤੇ ਖੋਜ ਕੀਤੀ ਗਈ, ਜਿਨ੍ਹਾਂ ਕੋਲ ਪਾਲਤੂ ਕੁੱਤਾ-ਬਿੱਲੀ ਸਨ। ਸਾਡੇ ਅਧਿਐਨ ’ਚ ਇਹ ਸਾਹਮਣੇ ਆਇਆ ਕਿ ਪਾਲਤੂ ਜਾਨਵਰਾਂ ਅਤੇ ਇਨਸਾਨ ਵਿਚਾਲੇ ਮਲਟੀਡਰੱਗ- ਰਜਿਸਟੈਂਸ ਜੀਵਾਣੂਆਂ ਦਾ ਆਦਾਨ-ਪ੍ਰਦਾਨ ਹੋਇਆ ਹੈ।

ਕੁੱਤੇ-ਬਿੱਲੀਆਂ ਦੀ ਭੂਮਿਕਾ ਜਾਨਣ ਲਈ 2891 ਮਰੀਜ਼ਾਂ ਦੇ ਸਵੈਬ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਨ੍ਹਾਂ ’ਚੋਂ 30 ਫ਼ੀਸਦੀ ਮਰੀਜ਼ ਐੱਮ. ਡੀ. ਆਰ. ਓ. ਤੋਂ ਪੀੜਤ ਸਨ। ਇਨ੍ਹਾਂ ’ਚ ਵੀ ਕੁੱਤਾ ਪਾਲਣ ਵਾਲਿਆਂ ’ਚ ਇਹ ਦਰ 11 ਫ਼ੀਸਦੀ ਅਤੇ ਬਿੱਲੀ ਪਾਲਣ ਵਾਲਿਆਂ ’ਚ 9 ਫ਼ੀਸਦੀ ਸੀ। ਦੂਜੇ ਪਾਸੇ ਜਦੋਂ ਪਾਲਤੂ ਕੁੱਤੇ-ਬਿੱਲੀਆਂ ’ਚ ਇਨਸਾਨਾਂ ਤੋਂ ਹੋਣ ਵਾਲੀ ਇਨਫੈਕਸ਼ਨ ਦੀ ਜਾਂਚ ਕੀਤੀ ਗਈ ਉਨ੍ਹਾਂ ’ਚੋਂ 15 ਫ਼ੀਸਦੀ ਕੁੱਤੇ ਅਤੇ 5 ਫ਼ੀਸਦੀ ਬਿੱਲੀਆਂ ਐੱਮ. ਡੀ. ਆਰ. ਓ. ਤੋਂ ਪੀੜਤ ਪਾਈਆਂ ਗਈਆਂ। ਇਹ ਇਨਫੈਕਸ਼ਨ ਉਨ੍ਹਾਂ ਨੂੰ ਆਪਣੇ ਮਾਲਕਾਂ ਤੋਂ ਮਿਲੀ ਸੀ।

ਇਹ ਪਾਇਆ ਗਿਆ ਕਿ ਪਾਲਤੂ ਕੁੱਤੇ-ਬਿੱਲੀਆਂ ’ਚ ਮਿਲੇ ਮਲਟੀਡਰੱਗ-ਰਜਿਸਟੈਂਸ ਆਰਗੇਨਿਜ਼ਮ (ਐੱਮ. ਡੀ. ਆਰ. ਓ.) ਅਜਿਹੇ ਬੈਕਟੀਰੀਆ ਸਨ, ਜੋ ਇਕ ਤੋਂ ਜ਼ਿਆਦਾ ਐਂਟੀਬਾਇਓਟਿਕ ਨੂੰ ਬੇਅਸਰ ਕਰਨ ਦੀ ਸਮਰੱਥਾ ਰੱਖਦੇ ਹਨ। ਐਂਟੀਬਾਇਓਟਿਕ ਦਾ ਬੇਅਸਰ ਹੋਣਾ ਪੂਰੀ ਦੁਨੀਆ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ। ਇਸ ਵਜ੍ਹਾ ਨਾਲ 2019 ’ਚ ਪੂਰੀ ਦੁਨੀਆ ’ਚ 50 ਲੱਖ ਤੋਂ ਵੱਧ ਮੌਤਾਂ ਹੋਈਆਂ।

Add a Comment

Your email address will not be published. Required fields are marked *