ਕੈਨੇਡਾ ’ਚ ਪੰਜਾਬ ਦੀਆਂ ਦੋ ਧੀਆਂ ਨੇ ਹਾਸਲ ਕੀਤੀ ਵੱਡੀ ਸਫ਼ਲਤਾ

ਬਨੂੜ/ਟੋਰਾਂਟੋ, 28 ਅਗਸਤ : ਕੈਨੇਡਾ ਤੋਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ ਆ ਰਹੀ ਹੈ, ਜਿੱਥੇ ਪੰਜਾਬ ਦੀਆਂ ਦੋ ਧੀਆਂ ਦੀ ਚੋਣ ਇੰਟਰਨੈਸ਼ਨਲ ਸਟੂਡੈਂਟ ਸਕੌਲਰਸ਼ਿਪ ਲਈ ਹੋਈ ਐ। ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਟੂਡੈਂਟ ਸਕੌਲਰਸ਼ਿਪ ਲਈ ਦੁਨੀਆ ਭਰ ਵਿੱਚੋਂ 38 ਵਿਦਿਆਰਥੀ ਚੁਣੇ ਗਏ, ਜਿਨ੍ਹਾਂ ਵਿੱਚ ਪੰਜਾਬ ਦੀਆਂ ਦੋ ਧੀਆਂ ਸਣੇ ਭਾਰਤ ਦੇ 4 ਵਿਦਿਆਰਥੀ ਸ਼ਾਮਲ ਨੇ।
ਇਨ੍ਹਾਂ ਵਿੱਚ ਮੋਹਾਲੀ ਜ਼ਿਲ੍ਹੇ ਦੇ ਪਿੰਡ ਜੰਗਪੁਰਾ ਦੀ ਹਸਲੀਨ ਕੌਰ ਅਤੇ ਰਾਏਕੋਟ ਦੀ ਮਹਿਕਪ੍ਰੀਤ ਕੌਰ ਸੱਗੂ ਦਾ ਨਾਮ ਸ਼ਾਮਲ ਹੈ। ਹੁਣ ਇਹ ਵਿਦਿਆਰਥਣਾਂ ਕੈਨੇਡਾ ਦੀ ਯੂਨੀਵਰਸਿਟੀ ਵਿੱਚ 4 ਸਾਲ ਮੁਫ਼ਤ ਪੜ੍ਹਾਈ ਕਰਨਗੀਆਂ।
ਦੱਸ ਦੇਈਏ ਕਿ ਉਕਤ ਵਕਾਰੀ ਸਕੌਲਰਸ਼ਿਪ ਲਈ ਚੋਣ ਲਈ ਨਵੰਬਰ ਵਿੱਚ ਫ਼ਾਰਮ ਭਰੇ ਜਾਂਦੇ ਹਨ। ਯੂਨੀਵਰਸਿਟੀ ਸਕੂਲ ਤੋਂ ਹੀ ਬੱਚੇ ਦਾ ਸਾਰਾ ਰਿਕਾਰਡ ਹਾਸਲ ਕਰਦੀ ਹੈ। ਪਡ ਦੇ ਨਾਲ-ਨਾਲ ਵਿਦਿਆਰਥੀ ਵੱਲੋਂ ਸਾਹਿਤ, ਕਲਾ, ਸਮਾਜ, ਧਰਮ, ਖੇਡਾਂ ਤੇ ਹੋਰ ਖੇਤਰਾਂ ਦੀਆਂ ਪ੍ਰਾਪਤੀਆਂ ਜ਼ਰੂਰੀ ਹੁੰਦੀਆਂ ਹਨ।

Add a Comment

Your email address will not be published. Required fields are marked *