ਸ਼੍ਰੇਅਸ ਅਈਅਰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ, ਭਾਰਤੀ ਫੀਲਡਿੰਗ ਕੋਚ ਨੇ ਕੀਤੀ ਪੁਸ਼ਟੀ

ਮੁੰਬਈ : ਭਾਰਤ ਦੇ ਫੀਲਡਿੰਗ ਕੋਚ ਟੀ ਦਿਲੀਪ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਉਭਰਨ ਕਾਰਨ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। 

11 ਮਾਰਚ ਨੂੰ ਅਈਅਰ ਦੇ ਵਨਡੇ ਤੋਂ ਬਾਹਰ ਹੋਣ ਦੀ ਖਬਰ ਸਾਹਮਣੇ ਆਈ ਸੀ। ਪਤਾ ਲੱਗਾ ਹੈ ਕਿ ਮੁੰਬਈ ਦਾ ਇਹ ਕਲਾਤਮਕ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਵੀ ਹਿੱਸਾ ਨਹੀਂ ਲੈ ਸਕੇਗਾ। ਆਈਪੀਐਲ ਵਿੱਚ ਅਈਅਰ ਕੇਕੇਆਰ ਦੀ ਅਗਵਾਈ ਕਰਦਾ ਹੈ। ਉਹ ਇਸ ਸਮੇਂ ਰਿਹੈਬਲੀਟੇਸ਼ਨ (ਇਲਾਜ ਅਤੇ ਸੱਟ ਤੋਂ ਉਭਰਨ ਦੀ ਪ੍ਰਕਿਰਿਆ) ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ਵਿੱਚ ਹੈ।

ਇਸ ਗੱਲ ਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਕੀ ਉਸ ਨੂੰ ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਵਾਂਗ ਸਰਜਰੀ ਦੀ ਲੋੜ ਪਵੇਗੀ। ਟੀ ਦਿਲੀਪ ਨੇ ਕਿਹਾ, ‘ਜ਼ਖਮੀ ਹੋਣਾ ਖੇਡ ਦਾ ਹਿੱਸਾ ਹੈ। ਸਾਡੇ ਕੋਲ ਵਧੀਆ ਮੈਡੀਕਲ ਸਹੂਲਤਾਂ ਹਨ। ਅਸੀਂ (NCA ਨਾਲ) ਸੰਪਰਕ ਵਿੱਚ ਹਾਂ। ਸ਼੍ਰੇਅਸ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਈਅਰ ਨੇ ਸੱਟ ਤੋਂ ਉਭਰਨ ਤੋਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕੀਤੀ ਸੀ। ਚੌਥੇ ਟੈਸਟ ‘ਚ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤੇ ਜਾਣ ਤੋਂ ਬਾਵਜੂਦ ਵੀ ਉਹ ਟੀਮ ਦੀ ਇਕਮਾਤਰ ਪਾਰੀ ‘ਚ ਬੱਲੇਬਾਜ਼ੀ ਕਰਨ ਨਹੀਂ ਆਇਆ।

ਟੈਸਟ ਮੈਚ ਦੌਰਾਨ ਮੁੜ ਤੋਂ ਸੱਟ ਉਭਰਨ ਦੇ ਬਾਅਦ, ਅਈਅਰ ਨੂੰ ਬੀਸੀਸੀਆਈ ਮੈਡੀਕਲ ਟੀਮ ਵਲੋਂ ਸਕੈਨ ਲਈ ਲਿਜਾਇਆ ਗਿਆ। ਉਸ ਸਮੇਂ ਟੀਮ ਵੱਲੋਂ ਸੰਦੇਸ਼ ਦਿੱਤਾ ਗਿਆ ਸੀ ਕਿ ਇਸ ਬੱਲੇਬਾਜ਼ ਦੀ ਸੱਟ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੱਟ ਕਾਰਨ ਅਈਅਰ ਦੇ 2023 ਸੀਜ਼ਨ ਦੇ ਘੱਟੋ-ਘੱਟ ਪਹਿਲੇ ਹਿੱਸੇ ਲਈ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋਣ ਦੀ ਉਮੀਦ ਹੈ। ਆਈਪੀਐਲ ਦਾ ਆਗਾਮੀ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਅਈਅਰ ਦੋ ਵਾਰ ਖਿਤਾਬ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਹਨ ਅਤੇ ਹੁਣ ਅਜਿਹਾ ਲੱਗ ਰਿਹਾ ਹੈ ਕਿ ਟੀਮ ਨੂੰ ਨਵੇਂ ਕਪਤਾਨ ਦੀ ਭਾਲ ਕਰਨੀ ਪਵੇਗੀ।

Add a Comment

Your email address will not be published. Required fields are marked *