100 ਕਰੋੜ ਦੇ ਨੇੜੇ ਪੁੱਜੀ ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੀ ਕਮਾਈ

ਮੁੰਬਈ – ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੀ ਜੋੜੀ ਪਹਿਲੀ ਵਾਰ ‘ਤੂ ਝੂਠੀ ਮੈਂ ਮੱਕਾਰ’ ਫ਼ਿਲਮ ’ਚ ਇਕੱਠਿਆਂ ਨਜ਼ਰ ਆਈ ਹੈ। ਇਸ ਨਵੀਂ ਜੋੜੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ ਵੀ ਸ਼ਾਨਦਾਰ ਹੋ ਰਹੀ ਹੈ। ਫ਼ਿਲਮ ਨੇ ਹੁਣ ਤਕ 82.31 ਕਰੋੜ ਰੁਪਏ ਕਮਾ ਲਏ ਹਨ। ਪਹਿਲੇ ਦਿਨ ਫ਼ਿਲਮ ਨੇ 15.73 ਕਰੋੜ, ਦੂਜੇ ਦਿਨ 10.34 ਕਰੋੜ, ਤੀਜੇ ਦਿਨ 10.52 ਕਰੋੜ, ਚੌਥੇ ਦਿਨ 16.57 ਕਰੋੜ, ਪੰਜਵੇਂ ਦਿਨ 17.08 ਕਰੋੜ, ਛੇਵੇਂ ਦਿਨ 6.05 ਕਰੋੜ ਤੇ ਸੱਤਵੇਂ ਦਿਨ 6.02 ਕਰੋੜ ਰੁਪਏ ਦੀ ਕਮਾਈ ਕੀਤੀ।

ਦੱਸ ਦੇਈਏ ਕਿ ਫ਼ਿਲਮ ’ਚ ਸਟੈਂਡਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ, ਡਿੰਪਲ ਕਪਾੜੀਆ ਤੇ ਬੋਨੀ ਕਪੂਰ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਨਾਲ ਫ਼ਿਲਮ ‘ਪਿਆਰ ਕਾ ਪੰਚਨਾਮਾ’, ‘ਪਿਆਰ ਕਾ ਪੰਚਨਾਮਾ 2’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ।

Add a Comment

Your email address will not be published. Required fields are marked *