ਰੈੱਡ ਅਲਰਟ ਰਿਪੋਰਟ ‘ਚ ਚੇਤਾਵਨੀ, ਅਗਲੇ 3 ਸਾਲਾਂ ‘ਚ ਚੀਨ ਨਾਲ ਜੰਗ ਦੀ ਤਿਆਰੀ ਕਰ ਲਏ ਆਸਟ੍ਰੇਲੀਆ

ਕੈਨਬਰਾ : ਆਸਟ੍ਰੇਲੀਆ ਵਿਚ ਪ੍ਰਕਾਸ਼ਿਤ ਹੋਣ ਵਾਲੇ ਦੋ ਵੱਡੇ ਅਖ਼ਬਾਰਾਂ ਦੀ ਸਾਂਝੀ ਰਿਪੋਰਟ ਵਿਚ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਸਰਕਾਰ ਨੂੰ ਚੀਨ ਨਾਲ ਜੰਗ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਗਈ ਹੈ। ਦਿ ਸਿਡਨੀ ਮਾਰਨਿੰਗ ਹੇਰਾਲਡ ਅਤੇ ਦਿ ਏਜ ਦੀ ਇਸ ਰਿਪੋਰਟ ਨੂੰ ‘ਰੈੱਡ ਅਲਰਟ’ ਦਾ ਨਾਂ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਨੂੰ ਅਗਲੇ ਤਿੰਨ ਸਾਲਾਂ ਵਿਚ ਚੀਨ ਨਾਲ ਜੰਗ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਇਹ ਸੁਤੰਤਰ ਰਿਪੋਰਟ ਪੰਜ ਪ੍ਰਸਿੱਧ ਸੁਰੱਖਿਆ ਵਿਸ਼ਲੇਸ਼ਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚ ਐਲਨ ਫਿੰਕਲ, ਪੀਟਰ ਜੇਨਿੰਗਸ, ਲਵੀਨਾ ਲੀ, ਮਿਕ ਰਿਆਨ ਅਤੇ ਲੈਸਲੀ ਸੀਬੈਕ ਦੇ ਨਾਮ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਤਾਈਵਾਨ ਅਤੇ ਚੀਨ ਵਿਚਕਾਰ ਟਕਰਾਅ ਦੀ ਸੰਭਾਵਨਾ ਆਸਟ੍ਰੇਲੀਅਨਾਂ ਦੀ ਸੋਚ ਨਾਲੋਂ ਜ਼ਿਆਦਾ ਹੈ ਅਤੇ ਇਸਦਾ ਪ੍ਰਭਾਵ ਆਸਟ੍ਰੇਲੀਆ ਤੱਕ ਪੈ ਸਕਦਾ ਹੈ। ਇਸ ਲਈ ਸਰਕਾਰ ਨੂੰ ਤੇਜ਼ੀ ਨਾਲ ਜੰਗ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ “ਆਸਟ੍ਰੇਲੀਆ ਦਾ ਗਠਜੋੜ ਅਮਰੀਕਾ ਨਾਲ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਜੰਗ ਤੋਂ ਮੂੰਹ ਮੋੜਨਾ ਬਹੁਤ ਮੁਸ਼ਕਲ ਹੋ ਸਕਦਾ ਹੈ।” ਇਸ ‘ਚ ਤਾਈਵਾਨ ‘ਤੇ ਹਮਲੇ ਦੀ ਸੰਭਾਵਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ”ਜ਼ਿਆਦਾਤਰ ਲੋਕ ਸਿਰਫ ਤਾਈਵਾਨ ‘ਤੇ ਹਮਲੇ ਦਾ ਅੰਦਾਜ਼ਾ ਲਗਾ ਰਹੇ ਹਨ, ਪਰ ਇਹ ਇਕੱਲਾ ਦ੍ਰਿਸ਼ ਨਹੀਂ ਹੈ, ਇਸ ਨਾਲ ਆਸਟ੍ਰੇਲੀਆ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਆਸਟ੍ਰੇਲੀਆ ਖੁਦ ਅਸੀਂ ਸਾਨੂੰ ਨਾ ਸਿਰਫ਼ ਇਸ ਦ੍ਰਿਸ਼ ਲਈ ਤਿਆਰੀ ਕਰਨੀ ਚਾਹੀਦੀ ਹੈ, ਸਗੋਂ ਸਾਨੂੰ ਇੱਕੋ ਸਮੇਂ ਕਈ ਸੰਕਟਾਂ ਦੀ ਯੋਜਨਾ ਬਣਾਉਣ ‘ਤੇ ਜ਼ੋਰ ਦੇਣਾ ਚਾਹੀਦਾ ਹੈ।

ਰਿਪੋਰਟ ‘ਚ ਕਿਹਾ ਗਿਆ ਕਿ “ਯੁੱਧ ਦੇ ਖਤਰੇ ਦਾ ਸਾਡਾ ਵਿਸ਼ਲੇਸ਼ਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਹਮਲਾਵਰ ਰਵੱਈਏ ਅਤੇ ਫੌਜੀ ਸਮਰੱਥਾ ਵਧਾਉਣ ਦੇ ਕਦਮਾਂ ‘ਤੇ ਆਧਾਰਿਤ ਹੈ। ਚੀਨ ਦੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਆਸਟ੍ਰੇਲੀਆ ਕੋਲ ਸਿਰਫ ਤਿੰਨ ਸਾਲ ਹਨ। 2027 ਦੇ ਕਰੀਬ ਇਕ ਅਹਿਮ ਸਮਾਂ ਹੋਵੇਗਾ, ਜਦੋਂ ਤਾਈਵਾਨ ਸਟ੍ਰੇਟ ਵਿੱਚ ਬੀਜਿੰਗ ਦੀ ਫੌਜੀ ਸਮਰੱਥਾ ਅਮਰੀਕਾ ਤੋਂ ਵੱਧ ਜਾਵੇਗੀ।ਇੰਨਾ ਹੀ ਨਹੀਂ ਰਿਪੋਰਟ ‘ਚ ਚੀਨ ਵੱਲੋਂ ਛੇੜੀ ਜਾ ਰਹੀ ਜੰਗ ਦਾ ਕਾਰਨ ਜਨਸੰਖਿਆ ਸੰਕਟ ਨੂੰ ਵੀ ਦੱਸਿਆ ਗਿਆ ਹੈ। ਦਰਅਸਲ ਜਨਮ ਦਰ ਘਟਣ ਕਾਰਨ ਅਗਲੇ ਕੁਝ ਦਹਾਕਿਆਂ ਵਿਚ ਚੀਨ ਦੀ ਆਬਾਦੀ ਦਾ ਵੱਡਾ ਹਿੱਸਾ ਬਜ਼ੁਰਗਾਂ ਦੀ ਸ਼੍ਰੇਣੀ ਵਿਚ ਆ ਜਾਵੇਗਾ, ਜਿਸ ਨਾਲ ਇਸ ਦੀ ਆਰਥਿਕ ਸਥਿਤੀ ‘ਤੇ ਵੀ ਮਾੜਾ ਅਸਰ ਪਵੇਗਾ। ਅਜਿਹੀ ਸਥਿਤੀ ਵਿੱਚ ਸ਼ੀ ਜਿਨਪਿੰਗ ਦੇ ਨਜ਼ਰੀਏ ਤੋਂ,ਚੀਨ ਕੋਲ ਹੁਣ ਆਪਣੇ ਕਿਸੇ ਵੀ ਵੱਡੇ ਫੌਜੀ ਆਪ੍ਰੇਸ਼ਨ ਵਿੱਚ ਪੂਰੀ ਸਮਰੱਥਾ ਨਾਲ ਟੀਚੇ ਤੱਕ ਪਹੁੰਚਣ ਲਈ ਸੀਮਤ ਸਮਾਂ ਹੈ। ਇਸ ਲਈ ਚੀਨੀ ਰਾਸ਼ਟਰਪਤੀ ਇਸ ਮੌਕੇ ਨੂੰ ਖੁੰਝਣਾ ਪਸੰਦ ਨਹੀਂ ਕਰਨਗੇ।

ਵਿਸ਼ਲੇਸ਼ਕਾਂ ਦੇ ਅਨੁਸਾਰ ਜੇਕਰ ਚੀਨ ਤਾਇਵਾਨ ‘ਤੇ ਹਮਲਾ ਕਰਦਾ ਹੈ ਤਾਂ ਆਸਟ੍ਰੇਲੀਆ ਲਈ ਇਸ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ, ਕਿਉਂਕਿ ਤਾਈਵਾਨ ‘ਤੇ ਡਰੈਗਨ ਦੀ ਜਿੱਤ ਦੇ ਡੂੰਘੇ ਖੇਤਰੀ ਅਤੇ ਵਿਸ਼ਵਵਿਆਪੀ ਪ੍ਰਭਾਵ ਹੋਣਗੇ। ਇਸ ਦਾ ਅਸਰ ਆਸਟ੍ਰੇਲੀਆ ਤੱਕ ਪਹੁੰਚ ਸਕਦਾ ਹੈ, ਜਿੱਥੇ ਚੀਨ ਦੀ ਨਜ਼ਰ ਲੰਬੇ ਸਮੇਂ ਤੋਂ ਹੈ। ਯਾਨੀ ਤਾਈਵਾਨ ‘ਤੇ ਕਿਸੇ ਵੀ ਹਮਲੇ ਦੀ ਸੂਰਤ ‘ਚ ਆਸਟ੍ਰੇਲੀਆ ਨੂੰ ਕਿਸੇ ਵੀ ਹਾਲਤ ‘ਚ ਅਮਰੀਕਾ ਨਾਲ ਜੰਗ ‘ਚ ਸ਼ਾਮਲ ਹੋਣਾ ਪਵੇਗਾ।

Add a Comment

Your email address will not be published. Required fields are marked *