ਹਰਦੇਵ ਬਰਾੜ ਜੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ‘ਹੋਲੀ’ ਤੇ ‘ਹੋਲਾ ਮਹੱਲਾ’ ਦੀਆਂ ਲੋਕਾਂ ਨੂੰ ਵਧਾਈਆਂ
March 8, 2023
ਹਰਦੇਵ ਬਰਾੜ ਜੀ ਅਤੇ ਮਹਿਕ-ਏ-ਵਤਨ ਦੀ ਪੂਰੀ ਟੀਮ ਵੱਲੋਂ ਦੇਸ਼ਾਂ- ਵਿਦੇਸ਼ਾਂ ਵਿੱਚ ਬੈਠੇੇ ਲੋਕਾਂ ਨੂੰ ‘ਹੋਲੀ’ ਅਤੇ ‘ਹੋਲਾ ਮਹੱਲਾ’ ਦੀ ਬਹੁਤ-ਬਹੁਤ ਵਧਾਈਆਂ ਜੀ। ਅੱਜ ਜਿਥੇ ਪੂਰਾ ਦੇਸ਼ ਹੋਲੀ ਦੇ ਤਿਉਹਾਰ ‘ਚ ਰੰਗਿਆ ਹੋਇਆ ਹੈ, ਉੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਪਹੁੰਚ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਹੋਲੀ ਦੇ ਤਿਉਹਾਰ ਦੇ ਇਹੀ ਕਾਮਨਾ ਕਰਦੇ ਹਾਂ ਜਿਵੇਂ ਹੋਲੀ ਦੇ ਰੰਗ ਖਿਲਦੇ ਹਨ ਉਂਝ ਹੀ ਲੋਕਾਂ ਦੇ ਦਿਲਾਂ ਵਿੱਚ ਭਾਈਚਾਰਕ ਸਾਂਝ ਦੇ ਰੰਗ ਵੀ ਖਿਲਦੇ ਰਹਿਣ। ਕਿਹਾ ਜਾਂਦਾ ਹੈ ਕਿ ਹੋਲੀ ਦਾ ਤਿਉਹਾਰ ਲੋੋਕਾਂ ਵਿੱਚ ਗੁੱਸੇ-ਗਿਲੇ ਖਤਮ ਕਰ ਦਿੰਦਾ ਹੈ। ਲੋਕ ਇੱਕ ਦੂਜੇ ਦੇ ਰੰਗ ਲਗਾਕੇ ਹੋਲੀ ਦੀਆਂ ਵਧਾਈਆਂ ਦਿੰਦੇ ਹਨ। ਪੰਜਾਬ ਵਿੱਚ ਇਹ ਤਿਉਹਾਰ ਬਹੁਤ ਜਿਆਦਾ ਮਨਾਇਆ ਜਾਂਦਾ ਹੈ।

