ਭੂਸ਼ਣ ਕੁਮਾਰ-ਸੰਦੀਪ ਰੈੱਡੀ ਅਤੇ ਅੱਲੂ-ਅਰਜੁਨ ਬਾਕਸ ਆਫਿਸ ’ਤੇ ਮਚਾਉਣਗੇ ਧਮਾਲ

ਮੁੰਬਈ : ਭਾਰਤ ਦੇ 3 ਪਾਵਰ ਹਾਊਸ ਨਿਰਮਾਤਾ ਭੂਸ਼ਣ ਕੁਮਾਰ, ਸੰਦੀਪ ਰੈੱਡੀ ਵਾਂਗਾ ਅਤੇ ਭਾਰਤੀ ਸੁਪਰ ਸਟਾਰ ਅੱਲੂ-ਅਰਜੁਨ ਇਕ ਵੱਡੇ ਸਹਿਯੋਗ ਲਈ ਇਕੱਠੇ ਹੋਏ ਹਨ। ਇਸ ਐਸੋਸੀਏਸ਼ਨ ਦੇ ਤਹਿਤ ਫ਼ਿਲਮ ਦਾ ਨਿਰਮਾਣ ਟੀ-ਸੀਰੀਜ਼ ਫ਼ਿਲਮ ਪ੍ਰੋਡੈਕਸ਼ਨ ਅਤੇ ਭਦਰ ਕਾਲੀ ਪ੍ਰਿਕਚਰਜ਼ ਵੱਲੋਂ ਕੀਤਾ ਜਾਵੇਗਾ। ਨਿਰਮਾਤਾ ਭੂਸ਼ਣ ਕੁਮਾਰ, ਪ੍ਰਣੇ ਰੈੱਡੀ ਵਾਂਗਾ, ਸਹਾਇਕ ਨਿਰਮਾਤਾ ਸ਼ਿਵ ਚਾਨਣਾ ਨਾਲ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਅਤੇ ਸੁਪਰ ਸਟਾਰ ਅੱਲੂ-ਅਰਜੁਨ ਨੇ ਹਾਲ ਹੀ ਵਿਚ ਇਸ ਵੱਡੇ ਸਹਿਯੋਗ ’ਤੇ ਮੋਹਰ ਲਾਉਣ ਲਈ ਮੁਲਾਕਾਤ ਕੀਤੀ। 

ਅੱਲੂ-ਅਰਜੁਨ ਸਟਾਰਰ ਇਸ ਫ਼ਿਲਮ ਦੀ ਸ਼ੂਟਿੰਗ ਸੰਦੀਪ ਵਾਂਗਾ ਦੀ ਸਕ੍ਰਿਪਟ ਨੂੰ ਰੈਪ ਕਰਨ ਦੇ ਠੀਕ ਬਾਅਦ ਸ਼ੁਰੂ ਹੋਵੇਗੀ, ਜਿਸ ਨੂੰ ਟੀ-ਸੀਰੀਜ਼ ਫ਼ਿਲਮ ਪ੍ਰੋਡੈਕਸ਼ਨ ਅਤੇ ਭਦਰ ਕਾਲੀ ਪ੍ਰਿਕਚਰਜ਼ ਵੱਲੋਂ ਨਿਰਮਾਣ ਕੀਤਾ ਜਾਵੇਗਾ।

Add a Comment

Your email address will not be published. Required fields are marked *