ਨਿਵੇਸ਼ ਦੇ ਨਾਂ ‘ਤੇ ਲੋਕਾਂ ਤੋਂ ਠੱਗੇ 1000 ਕਰੋੜ ਰੁਪਏ, 4 ਮੁਲਜ਼ਮਾਂ ਨੂੰ ਕੀਤਾ ਕਾਬੂ

ਸੀਕਰ: ਰਾਜਸਥਾਨ ਦੀ ਸੀਕਰ ਪੁਲਸ ਨੇ ਗੁਜਰਾਤਦੇ ਧੋਲੇਰਾ ਸਿਟੀ ਵਿਚ ਨਿਵੇਸ਼ ਦੇ ਨਾਂ ‘ਤੇ ਸੂਬੇ ਦੇ 20 ਹਜ਼ਾਰ ਲੋਕਾਂ ਤੋਂ ਤਕਰੀਬਨ 1000 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ 4 ਮੁੱਖ ਮੁਲਜ਼ਮਾਂ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਤਕਰੀਬਨ 10 ਲੱਖ ਰੁਪਏ ਤੇ ਇਕ ਕਾਰ ਬਰਾਮਦ ਕੀਤੀ ਹੈ। 

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸੀਕਰ ਜ਼ਿਲ੍ਹੇ ਵਿਚ ਹੁਣਤਕ ਵੱਖ-ਵੱਖ ਥਾਣਿਆਂ ਵਿਚ ਠੱਗੀਦੇ 29 ਮਾਮਲੇ ਦਰਜ ਹੋ ਚੁੱਕੇ ਹਨ। ਰਾਜਸਥਾਨ ਵਿਚ ਇਸ ਚਿਟਫੰਡ ਕੰਪਨੀਦੇ ਖ਼ਿਲਾਫ਼ 100 ਤੋਂ ਵੱਧ ਮਾਮਲੇ ਦਰਜ ਹੋਏ ਹਨ। ਪੁਲਸ ਸੁਪਰੀਡੰਟ ਕਰਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਠੱਗੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਸ.ਆਈ.ਟੀ. ਟੀਮ ਦਾ ਗਠਨ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਲਜ਼ਮਾਂ ਦੇ ਲਗਾਤਾਰ ਦਿੱਲੀ, ਆਂਧਰ ਪ੍ਰਦੇਸ਼, ਕਰਨਾਟਕ, ਤਮਿਲਨਾਡੂ, ਬੈਂਗਲੁਰੂ, ਅਹਿਮਦਾਬਾਦ, ਵਡੋਦਰਾ ਆਦਿ ਇਲਾਕਿਆਂ ਵਿਚ ਜਾਣ ਦੀ ਸੂਚਨਾ ਮਿਲ ਰਹੀ ਸੀ। ਇਸ ‘ਤੇ ਟੀਮ ਨੂੰ ਉੱਥੇ ਰਵਾਨਾ ਕੀਤਾ ਗਿਆ। ਇਨ੍ਹਾਂ ਟੀਮਾਂ ਨੂੰ 25 ਫ਼ਰਵਰੀ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬੈਂਗਲੁਰੂ ਛੱਡ ਕੇ ਵਡੋਦਰਾ ਵੱਲ ਜਾ ਰਹੇ ਹਨ। ਇਸ ਤੋਂ ਬਾਅਦ ਤਕਰੀਬਨ 300 ਕਿੱਲੋਮੀਟਰ ਤਕ ਪਿੱਛਾ ਕਰ ਮੁਲਜ਼ਮਾਂ ਰਣਵੀਰ ਬਿਜਾਰਣੀਆਂ, ਸੁਭਾਸ਼ ਚੰਦਰ ਬਿਜਾਰਣੀਆਂ, ਓਪਿੰਦਰ ਬਿਜਾਰਣੀਆਂ ਤੇ ਅਮਰਚੰਦ ਢਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਤੋਂ 10 ਲੱਖ ਨਕਦੀ, ਚੈੱਕ ਬੁੱਕ, ਵੱਖ-ਵੱਖ ਬੈਂਕਾਂ ਦੇ ਏ.ਟੀ.ਐੱਮ. ਕਾਰਡ, ਡਾਇਰੀ ਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਪੁਲਸ ਸੁਪਰੀਡੰਟ ਕਰਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਪੁਲਸ ਉਦਯੋਗ ਨਗਰ ਥਾਣੇ ਲੈ ਕੇ ਆਈ ਅਤੇ ਇੱਥੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

Add a Comment

Your email address will not be published. Required fields are marked *