ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

ਮੁੰਬਈ- ਮਰਹੂਮ ਅਦਾਕਾਰ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਆਪਣੇ ਲੁੱਕ ਨਾਲ ਲੋਕਾਂ ਧਿਆਨ ਖਿੱਚਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਨੇ ਅਦਾਕਾਰੀ ਦੇ ਨਾਲ ਫੈਸ਼ਨ ’ਚ ਵੀ ਆਪਣੀ ਖ਼ਾਸ ਪਛਾਣ ਬਣਾਈ ਹੈ। ਜਾਹਨਵੀ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

ਹਾਲ ਹੀ ’ਚ ਜਾਹਨਵੀ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ, ਜਦੋਂ ਉਹ ਕੁਣਾਲ ਰਾਵਲ ਦੀ ਪ੍ਰੀ-ਵੈਡਿੰਗ ਪਾਰਟੀ ’ਚ ਪਹੁੰਚੀ। ਕੁਣਾਲ ਰਾਵਲ ਦੀ ਵਿਆਹ ਤੋਂ ਪਹਿਲਾਂ ਦੀ ਪਾਰਟੀ ’ਚ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਜਾਹਨਵੀ ਨੇ ਸਾਰੀ ਲਾਈਮਲਾਈਟ ਚੋਰੀ ਕਰ ਲਈ ਜਦੋਂ ਉਹ ਸਾੜ੍ਹੀ ਲੁੱਕ ’ਚ ਪਾਰਟੀ ’ਚ ਪਹੁੰਚੀ।

ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਆਈਵਰੀ ਕਲਰ ਦੀ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਸੀ। ਇਸ ਸਾੜ੍ਹੀ ਦੇ ਨਾਲ, ਉਸਨੇ ਰੇਸ਼ਮ ਅਤੇ ਸਾਟਿਨ ਫੈਬਰਿਕ ਦਾ ਬਲਾਊਜ਼ ਪਾਇਆ ਹੈ ਜੋ ਉਸਦੇ ਰਵਾਇਤੀ ਅਵਤਾਰ ’ਚ ਮਾਡਰਨ ਲੁੱਕ ਦੇ ਰਿਹਾ ਹੈ।

ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵੱਖਰੇ ਅੰਦਾਜ਼ ਨਾਲ ਫ਼ੋਟੋਸ਼ੂਟ ਕਵਾਇਆ।ਜਿਸ ’ਚ ਅਦਾਕਾਰਾ ਨੇ ਬੈਕਲੈੱਸ ਪੋਜ਼ ਦਿੱਤੇ। ਹਰ ਕੋਈ ਅਦਾਕਾਰਾ ਦੇ ਇਸ ਆਰਸ਼ਿਤ ਲੁੱਕ ਨੂੰ ਦੇਖਦਾ ਰਹਿ ਗਿਆ।

ਜਾਹਨਵੀ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਉਸ ਨੇ ਗਲੋਸੀ ਲਿਪਸ, ਸਮੋਕੀ ਆਈ-ਸ਼ੈਡੋ, ਮਸਕਾਰਾ, ਆਈਲਾਈਨਰ, ਅਤੇ ਬਲੱਸ਼ ਹੋਈ ਗੱਲ੍ਹਾਂ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ।

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਜਾਹਨਵੀ ਨੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਹੈ । ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਸ ਦੇ ਨਾਲ ਅਦਾਕਾਰਾ ਦੇ  ਈਅਰਰਿੰਗਸ ਅਦਾਕਾਰਾ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ। ਹਸੀਨਾ ਦਾ ਸਮੁੱਚਾ ਲੁੱਕ ਬਹੁਤ ਹੀ ਕਾਤਲ ਲੱਗ ਰਿਹਾ ਸੀ। ਉਸ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਦੇ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਪ੍ਰਸ਼ੰਸਕ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਇਸ ਤੋਂ ਇਲਾਵਾ ਜਾਹਨਵੀ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ।

Add a Comment

Your email address will not be published. Required fields are marked *