RBI ਨੇ ਇਸ ਕੋ-ਆਪ੍ਰੇਟਿਵ ਬੈਂਕ ‘ਤੇ ਲਗਾਈ ਰੋਕ, 5 ਹਜ਼ਾਰ ਤੋਂ ਵੱਧ ਪੈਸੇ ਨਹੀਂ ਕੱਢਵਾ ਸਕਣਗੇ ਲੋਕ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵਿਗੜਦੀ ਵਿੱਤੀ ਸਥਿਤੀ ਕਾਰਨ ਮੁਸਿਰੀ ਅਰਬਨ ਕੋ-ਆਪ੍ਰੇਟਿਵ ਬੈਂਕ ‘ਤੇ ਵੱਖ-ਵੱਖ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਰੋਕਾਂ ਵਿਚ ਪੈਸਾ ਕਢਵਾਉਣ ‘ਤੇ 5 ਹਜ਼ਾਰ ਰੁਪਏ ਦੀ ਲਿਮਟ ਲਗਾਉਣਾ ਸਾਮਲ ਹੈ। ਤਮਿਲਨਾਡੂ ਦੇ ਬੈਂਕ ਬਾਰੇ ਰਿਜ਼ਰਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਸਹਿਕਾਰੀ ਬੈਂਕ ‘ਤੇ ਪਾਬੰਦੀ 3 ਮਾਰਚ ਨੂੰ ਕਾਰੋਬਾਰ ਬੰਦ ਹੋਣ ਤੋਂ 6 ਮਹੀਨੇ ਤਕ ਲਾਗੂ ਰਹੇਗਾ ਤੇ ਸਮੀਖਿਆ ਦੇ ਅਧੀਨ ਹੋਵੇਗੀ। ਰੋਕਾਂ ਦੇ ਨਾਲ, ਸਹਿਕਾਰੀ ਬੈਂਕ ਆਰ.ਬੀ.ਆਈ. ਨੂੰ ਮੰਜ਼ੂਰੀ ਤੋਂ ਬਿਨਾਂ, ਕਰਜ਼ਾ ਨਹੀਂ ਦੇ ਸਕਦਾ, ਕੋਈ ਨਿਵੇਸ਼ ਨਹੀਂ ਕਰ ਸਕਦਾ ਤੇ ਕੋਈ ਭੁਗਤਾਨ ਨਹੀਂ ਕਰ ਸਕਦਾ। ਬੈਂਕ ਹੋਰ ਚੀਜ਼ਾਂ ਤੋਂ ਇਲਾਵਾ ਆਪਣੀ ਕਿਸੇ ਜਾਇਦਾਦ ਦਾ ਨਬੇੜਾ ਵੀ ਨਹੀਂ ਕਰ ਸਕਦਾ। ਰਿਜ਼ਰਵ ਬੈਂਕ ਨੇ ਕਿਹਾ, “ਵਿਸ਼ੇਸ਼ ਤੌਰ ‘ਤੇ, ਸਾਰੇ ਬਚਤ ਖਾਤਿਆਂ ਜਾਂ ਚਾਲੂ ਖਾਤਿਆਂ ਜਾਂ ਜਮ੍ਹਾਂ ਕਰਵਾਉਣ ਵਾਲੇ ਕਿਸੇ ਹੋਰ ਖਾਤੇ ਵਿਚ ਕੁੱਲ੍ਹ ਬਕਾਇਆ ਰਾਸ਼ੀ ਦੇ 5 ਹਜ਼ਾਰ ਰੁਪਏ ਤੋਂ ਵੱਧ ਰਾਸੀ ਦੀ ਨਿਕਾਸੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ…।”

ਇਸ ਤੋਂ ਇਲਾਵਾ, ਪਾਤਰ ਜਮ੍ਹਾਂ ਕਰਤਾ ਜਮ੍ਹਾਂ ਬੀਮਾ ਤੇ ਕ੍ਰੈਡਿਟ ਗਰੰਟੀ ਨਿਗਮ ਤੋਂ 5 ਲੱਖ ਰੁਪਏ ਤਕ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ਹਾਲਾਂਕਿ, ਰਿਜ਼ਰਵ ਬੈਂਕ ਨੇ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਬੈਂਕਿੰਗ ਲਾਇਸੰਸ ਰੱਦ ਕਰਨ ਦੇ ਰੂਪ ‘ਚ ਨਹੀਂ ਲਿਆ ਜਾਣਾ ਚਾਹੀਦਾ। ਇਸ ਵਿਚ ਕਿਹਾ ਗਿਆ ਹੈ, “ਬੈਂਕ ਆਪਣੀ ਵਿੱਤੀ ਸਥਿਤੀ ਵਿਚ ਸੁਧਾਰਨ ਹੋਣ ਤਕ ਰੋਕਾਂ ਦੇ ਨਾਲ ਬੈਂਕਿੰਗ ਕਰਨਾ ਜਾਰੀ ਰੱਖੇਗਾ।” ਬੈਂਕ ਨੇ ਕਿਹਾ ਕਿ ਹਾਲਾਤ ਦੇ ਅਧਾਰ ‘ਤੇ ਨਿਰਦੇਸ਼ਾਂ ਵਿਚ ਸੋਧ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

Add a Comment

Your email address will not be published. Required fields are marked *