‘ਜਿਵਗਾਟੋ’ ਦੇਖਣ ਤੋਂ ਬਾਅਦ ਦੱਖਣੀ ਕੋਰੀਆਈ ਪ੍ਰਸ਼ੰਸਕ ਲੱਗੇ ਰੋਣ : ਕਪਿਲ ਸ਼ਰਮਾ

ਮੁੰਬਈ : ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਇਕ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਭਾਰਤੀ ਫ਼ਿਲਮ ‘ਜਿਵਗਾਟੋ’ ਦੇਖਣ ਤੋਂ ਬਾਅਦ ਦੱਖਣੀ ਕੋਰੀਆ ਦੇ ਪ੍ਰਸ਼ੰਸਕ ਰੋਣ ਲੱਗ ਪਏ। ਇਸ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਬੁਸਾਨ ਫ਼ਿਲਮ ਫੈਸਟੀਵਲ ’ਚ ਪ੍ਰਦਰਸ਼ਿਤ ਹੋਣ ਤੋਂ ਪਹਿਲਾਂ ਕੀਤਾ ਗਿਆ ਸੀ।

ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਤੇ ਮੇਰੀ ਪਤਨੀ ਵੈਨਿਊ ’ਤੇ ਬੈਠੇ ਸੀ ਜਦੋਂ ਅਸੀਂ ਇਕ ਲੜਕੀ ਨੂੰ ਦੇਖਿਆ ਤਾਂ ਉਹ ਫ਼ਿਲਮ ਦੇਖ ਕੇ ਰੋ ਰਹੀ ਸੀ। ਉਹ ਇਹ ਵੀ ਨਹੀਂ ਜਾਣਦੀ ਸੀ ਕਿ ਮੈਂ ਕਾਮੇਡੀ ਲਈ ਜਾਣਿਆ ਜਾਂਦਾ ਹਾਂ। ਅਸੀਂ ਉਸ ਨੂੰ ਮਿਲਣ ਗਏ ਤੇ ਗੱਲਬਾਤ ਕੀਤੀ, ਫਿਰ ਪਤਾ ਲੱਗਾ ਕਿ ਉਹ ਖੁਦ ਪੱਤਰਕਾਰ ਹੈ। ਉਸ ਨੇ ਕਿਹਾ ਕਿ ਮਹਾਮਾਰੀ ਦੌਰਾਨ ਤੇ ਬਾਅਦ ’ਚ ਲੋਕਾਂ ਨੇ ਆਪਣੇ ਦੇਸ਼ ’ਚ ਆਪਣੀਆਂ ਨੌਕਰੀਆਂ ਵੀ ਗੁਆ ਦਿੱਤੀਆਂ, ਲੋਕ ਰਾਤੋ-ਰਾਤ ਬੇਰੁਜ਼ਗਾਰ ਹੋ ਗਏ, ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ‘ਜਿਵਗਾਟੋ’ ਇੱਕ ਭਾਰਤੀ ਫੀਚਰ ਫ਼ਿਲਮ ਹੈ ਪਰ ਜਿਸ ਭਾਵਨਾ ਨੂੰ ਦਰਸਾਇਆ ਗਿਆ ਹੈ ਉਹ ਸਰਵ ਵਿਆਪਕ ਹੈ।

ਨੰਦਿਤਾ ਦਾਸ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਜਵਿਗਾਟੋ’ ‘ਚ ਕਪਿਲ ਸ਼ਰਮਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ‘ਚ ਉਹ ਫੂਡ ਡਿਲੀਵਰੀ ਮੈਨ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਅਦਾਕਾਰਾ ਸ਼ਹਾਨਾ ਗੋਸਵਾਮੀ ਕਪਿਲ ਦੀ ਪਤਨੀ ਪ੍ਰਤਿਮਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਸ ਦੇ ਪਤੀ ਦੀ ਸਭ ਤੋਂ ਵੱਡੀ ਸਪੋਰਟ ਸਿਸਟਮ ਹੈ। ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *