ਹਰੇ ਨਿਸ਼ਾਨ ‘ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਉਛਲਿਆ

ਮੁੰਬਈ– ਭਾਰਤੀ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਦੇ ਦਿਨ ਮਜ਼ਬੂਤੀ ਦੇ ਨਾਲ ਸ਼ੁਰੂਆਤ ਹੋਈ ਹੈ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ‘ਚ 300 ਅੰਕਾਂ ਦਾ ਜਦਕਿ ਨਿਫਟੀ ‘ਚ ਲਗਭਗ 100 ਅੰਕਾਂ ਦਾ ਵਾਧਾ ਦਿਖ ਰਿਹਾ ਹੈ।

ਦੋਵਾਂ ਹੀ ਪ੍ਰਮੁੱਖ ਇੰਡੈਕਸ ‘ਚ ਲਗਭਗ ਅੱਧੇ-ਅੱਧੇ ਫ਼ੀਸਦੀ ਦੀ ਤੇਜ਼ੀ ਹੈ। ਬਾਜ਼ਾਰ ਨੂੰ ਆਈ.ਟੀ. ਅਤੇ ਮੈਟਲ ਸੈਕਟਰ ਦੇ ਸ਼ੇਅਰਾਂ ਦੇ ਵਧੀਆਂ ਪ੍ਰਦਰਸ਼ਨ ਨਾਲ ਮਜ਼ਬੂਤੀ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ ‘ਚ ਅਡਾਨੀ ਇੰਟਰਪ੍ਰਾਈਜੇਜ਼ ਦੇ ਸ਼ੇਅਰ ਛੇ ਫ਼ੀਸਦੀ ਉਛਲ ਕੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਅਤੇ ਹਿੰਡਾਲਕੋ ਅਤੇ ਐੱਮ ਐਂਡ ਐੱਮ ਦੇ ਸ਼ੇਅਰਾਂ ‘ਚ ਵੀ ਦੋ-ਦੋ ਫ਼ੀਸਦੀ ਦੀ ਮਜ਼ਬੂਤੀ ਹੈ। ਦੱਸ ਦੇਈਏ ਕਿ ਕੱਲ੍ਹ ਭਾਵ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਅੱਠਵੇਂ ਦਿਨ ਗਿਰਾਵਟ ਦੇ ਨਾਲ ਬੰਦ ਹੋਏ ਸਨ। 

Add a Comment

Your email address will not be published. Required fields are marked *