ਰੂਸ-ਯੂਕ੍ਰੇਨ ਜੰਗ ਨੇ ਲਿਥੁਆਨੀਆ ’ਚ ਸ਼ਰਨਾਰਥੀਆਂ ਦੀ ਗਿਣਤੀ ਵਧਾਈ

ਵਿਲਨੀਅਸ : 2022 ‘ਚ ਲਿਥੁਆਨੀਆ ਵਿੱਚ ਵਸਣ ਵਾਲੇ ਤਿੰਨ ਚੌਥਾਈ ਵਿਦੇਸ਼ੀ ਸ਼ਰਨਾਰਥੀ ਯੂਕ੍ਰੇਨ ਤੋਂ ਭੱਜ ਕੇ ਆਏ ਸਨ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਅੰਕੜਿਆਂ ਅਨੁਸਾਰ ਰਵਾਇਤੀ ਤੌਰ ’ਤੇ ਜ਼ਿਆਦਾਤਰ ਲਿਥੁਆਨੀਆਈ ਬ੍ਰਿਟੇਨ, ਨਾਰਵੇ ਅਤੇ ਜਰਮਨੀ ਤੋਂ ਆਉਂਦੇ ਹਨ, ਜੋ ਪਿਛਲੇ ਸਾਲ ਅੰਕੜੇ ਕ੍ਰਮਵਾਰ 5,684, 1,546 ਅਤੇ 1,369 ਸਨ। ਸਰਕਾਰੀ ਅੰਕੜਿਆਂ ਮੁਤਾਬਕ 14,352 ਲਿਥੁਆਨੀਆਈ ਲੋਕਾਂ ਨੂੰ ਸਵਦੇਸ਼ ਪਰਤਣਾ ਪਿਆ ਅਤੇ 12,697 ਦੇਸ਼ ਛੱਡ ਕੇ ਚਲੇ ਗਏ।

2022 ‘ਚ 95,400 ਲੋਕ ਲਿਥੁਆਨੀਆ ਵਿੱਚ ਆ ਕੇ ਵਸ ਗਏ ਅਤੇ 23,000 ਲੋਕ ਦੇਸ਼ ਛੱਡ ਕੇ ਚਲੇ ਗਏ। ਸਾਰੇ ਪ੍ਰਵਾਸੀ ਲੋਕਾਂ ‘ਚ 81,000 ਵਿਦੇਸ਼ੀ ਹਨ ਅਤੇ ਉਨ੍ਹਾਂ ’ਚੋਂ ਤਿੰਨ ਚੌਥਾਈ ਯੂਕ੍ਰੇਨ ਦੇ ਸ਼ਰਨਾਰਥੀ ਹਨ। ਅੰਕੜਿਆਂ ਮੁਤਾਬਕ 2022 ‘ਚ ਯੂਕ੍ਰੇਨ ਤੋਂ ਭੱਜ ਕੇ ਆਏ 62,000 ਸ਼ਰਨਾਰਥੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ। 2019 ‘ਚ 24,510 ਲੋਕ ਲਿਥੁਆਨੀਆ ਆਏ ਤੇ 20,412 ਚਲੇ ਗਏ। ਪਿਛਲੇ ਸਾਲ ਲਿਥੁਆਨੀਆ ‘ਚ ਸਥਾਈ ਨਿਵਾਸੀਆਂ ਦੀ ਕੁਲ ਗਿਣਤੀ 28,60,000 ਹੋ ਗਈ, ਜੋ 54,000 ਵਧੀ, ਮੁੱਖ ਤੌਰ ’ਤੇ ਯੂਕ੍ਰੇਨ ਤੋਂ ਸ਼ਰਨਾਰਥੀਆਂ ਦੀ ਆਮਦ ਕਾਰਨ।

Add a Comment

Your email address will not be published. Required fields are marked *