ਇਟਲੀ ‘ਚ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਮਨਾਇਆ ਗਿਆ ‘ਅੰਤਰਾਸ਼ਟਰੀ ਭਾਸ਼ਾ ਦਿਵਸ’

ਇਟਲੀ : ਯੂਰਪ ਵਿੱਚੋਂ ਇਟਲੀ ਇੱਕ ਅਜਿਹਾ ਦੇਸ਼ ਹੈ ਜਿੱਥੇ ਭਾਰਤੀ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ। ਇੱਥੇ ਆਏ ਦਿਨ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ। ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਕਮੂਨੇ ਦੀ ਅਪ੍ਰੀਲੀਆ (ਨਗਰ ਕੌਂਸਲ) ਅਤੇ ਸੰਸਥਾ ‘ਸੈਨਸਾਂ ਕੌਨਫੀਨੈ’ ਦੇ ਸਹਿਯੋਗ ਨਾਲ ਵਿਦੇਸ਼ੀ ਮੂਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਦੇਸ ਦੀ ਮਾਤ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਵਿੱਚ ਭਾਰਤੀ, ਬੰਗਲਾਦੇਸ਼ੀ, ਪਾਕਿਸਤਾਨੀ, ਮੋਰੱਕੋ, ਰੋਮਾਨੀਆ ਆਦਿ ਕਈ ਦੇਸ਼ਾਂ ਦੇ ਬੱਚਿਆਂ ਵਲੋਂ ਸਿਖਲਾਈ ਲਈ ਜਾਂਦੀ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਦਾ ਗਿਆਨ ਦੇਣ ਲਈ ਮਾਸਟਰ ਦਵਿੰਦਰ ਸਿੰਘ ਮੋਹੀ ਦੀ ਰਹਿਨੁਮਾਈ ਹੇਠ ਕਲਾਸਾਂ ਲਗਾਈਆਂ ਜਾ ਰਹੀਆਂ ਹਨ। 

ਬੀਤੇ ਦਿਨ ਕਮੂਨੇ ਦੀ ਅਪ੍ਰੀਲੀਆ ਵਲੋਂ ਇੱਕ ਹੋਰ ਪਹਿਲ ਕਦਮੀ ਕਰਦਿਆਂ ਇਟਾਲੀਅਨ ਭਾਸ਼ਾ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦਾ ਸਾਂਝਾ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦੇਸ਼ੀ ਮੂਲ ਦੇ ਭਾਈਚਾਰੇ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਸਮਾਪਤੀ ਤੱਕ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਤੇ ਵੱਡਿਆਂ ਵਲੋਂ ਆਪਣੀ ਆਪਣੀ ਮਾਂ ਬੋਲੀ ਵਿੱਚ ਵਿਚਾਰ ਤੇ ਸੰਦੇਸ਼ ਪੇਸ਼ ਕੀਤੇ ਗਏ। ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਮਾਣ ਹੋ ਰਿਹਾ ਹੈ ਕਿ ਇਟਲੀ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿਦੇਸ਼ੀ ਮੂਲ ਦੇ ਰੂਪ ਵਿੱਚ ਰਹਿਣ ਬਸੇਰਾ ਕਰ ਰਹੇ ਹਨ। ਦੂਜੇ ਪਾਸੇ ਖੁਸ਼ੀ ਦੀ ਗੱਲ ਇਹ ਰਹੀ ਕਿ ਇਸ ਸਾਂਝੀ ਵਾਲਤਾ ਵਾਲੇ ਸਮਾਗਮ ਵਿੱਚ ਪੰਜਾਬੀ ਵਿੱਚ ਪੰਜਾਬੀ ਬੱਚਿਆਂ ਵਲੋਂ ਸਤਿ ਸ੍ਰੀ ਅਕਾਲ ਬੁਲਾ ਸ਼ਬਦ ਗੁਰਬਾਣੀ ਮੂਲ ਮੰਤਰ ਦਾ ਜਾਪ ਬੱਚਿਆਂ ਵਲੋਂ ਕੀਤਾ ਗਿਆ। 

ਇਸ ਸੰਬੰਧੀ ਮਾਸਟਰ ਦਵਿੰਦਰ ਸਿੰਘ ਮੋਹੀ ਵਲੋਂ ਭਾਰਤੀ ਭਾਈਚਾਰੇ ਵਲੋਂ ਆਪਣੇ ਧੰਨਵਾਦ ਸੰਦੇਸ਼ ਵਿੱਚ ਨਗਰ ਕੌਂਸਲ ਵਲੋਂ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਕਰਵਾਏ ਗਏ ਇਸ ਸਮਾਗਮ ਲਈ ਮੁਬਾਰਕਬਾਦ ਦਿੱਤੀ ਅਤੇ ਸਮੂਹ ਕਰਮਚਾਰੀਆਂ ਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਟਲੀ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ‘ਸਾਹਿਤ ਸੁਰ ਸੰਗਮ ਸਭਾ ਇਟਲੀ’ ਵਲੋਂ ਕਮੂਨੇ ਦੀ ਅਪ੍ਰੀਲੀਆ ਦੀ ਲਾਇਬ੍ਰੇਰੀ ਲਈ ਪੰਜਾਬੀ ਕਿਤਾਬਾਂ ਦਾਨ ਲਈ ਭੇਜੀਆਂ ਗਈਆਂ ਹਨ। ਦੂਜੇ ਪਾਸੇ ਇਸ ਸਮਾਗਮ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਲੋਂ ਆਪਣੇ-ਆਪਣੇ ਪ੍ਰਸਿੱਧ ਪਕਵਾਨ ਬਣਾ ਕੇ ਲਿਆਂਦੇ ਗਏ ਸਨ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਵਰਗ ਦੇ ਲੋਕਾਂ ਵਲੋਂ ਇਕਠੇ ਹੋ ਕੇ ਚਾਹ ਪਾਣੀ ਛਕਿਆ ਗਿਆ। ਦੱਸਣਯੋਗ ਹੈ ਕਿ ਨਗਰ ਕੌਂਸਲ ਅਪ੍ਰੀਲੀਆ (ਲਾਤੀਨਾ) ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਏ ਦਿਨ ਕਲਚਰਲ, ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਉਦਾ ਰਹਿੰਦਾ ਹੈ।

Add a Comment

Your email address will not be published. Required fields are marked *